Tuesday, December 25, 2012

ਕਿੰਨੇ ਗੁਰੂ ?


ਕਿੰਨੇ ਗੁਰੂ?

ਕੋਈ ਕਹਿੰਦਾ ਦਸ ਗੁਰੂ,

ਤੇ ਕੋਈ ਕਹੇ ਗਿਆਰਾਂ

ਕੋਈ ਕਹਿੰਦਾ ਨਾਲ ਫਲਸਫੇ,

ਇੱਕੋ ਗਰੂ ਵਿਚਾਰਾਂ

ਕੋਈ ਕਹਿੰਦਾ ਰੂਪ ਗੁਰੂ ਦੇ,

ਦੇਹੀ ਨਾਲ ਪੁਕਾਰਾਂ

ਕੋਈ ਕਹਿੰਦਾ ਦੇਹ ਨੂੰ ਛੱਡਕੇ,

ਸ਼ਬਦ ਗੁਰੂ ਸਤਿਕਾਰਾਂ

ਕੋਈ ਆਖੇ ਗਿਆਨ ਗੁਰੂ ਦੀ,

ਨਾਨਕ ਮੋਹਰ ਚਿਤਾਰਾਂ

ਕੋਈ ਕਹਿੰਦਾ ਅਰਥ ਗੁਰੂ ਦੇ,

ਬਾਣੀ ਨਾਲ ਨਿਹਾਰਾਂ

ਕੋਈ ਨਾਲ ਨਿਮਰਤਾ ਬੋਲੇ,

ਕੋਈ ਕਰ ਤਕਰਾਰਾਂ

ਕੋਈ ਸੋਚੇ ਦੂਜੇ ਦੀ ਗਲ,

ਹਰ ਹੀਲੇ ਨਾਕਾਰਾਂ

ਆਪੋ ਆਪਣੀ ਨਾਨਕ ਦ੍ਰਿਸ਼ਟੀ,

ਸਭ ਨੂੰ ਰਹੇ ਮੁਬਾਰਕ।।

ਪਰ ਜੋ ਨਾਨਕ ਦੀ ਨਾਂ ਮੰਨੇ,

ਢੋਂਗੀ ਉਹ ਪਰਚਾਰਕ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)