Saturday, March 6, 2021

ਬਾਣੀਕਾਰਾਂ ਦੀ ਤਸਵੀਰ !

ਬਾਣੀਕਾਰਾਂ ਦੀ ਤਸਵੀਰ !
.........................................
ਕੇਵਲ ਸੀਰਤ ਦੀ ਧਰਮ ਵਿੱਚ ਕਦਰ ਹੁੰਦੀ,
ਕੋਈ ਪੁੱਛੇ ਨਾ ਸੂਰਤ, ਸਰੀਰ ਤਾਈਂ ।
ਰਚਨਾਂ,ਸਿੱਖਿਆ ਪੈਂਦੀ ਵਿਚਾਰ ਪੜ੍ਹਨੀ ,
ਬਾਣੀਕਾਰਾਂ ਦੀ ਵਾਚਣ ਤਸਵੀਰ ਤਾਈਂ ।
ਪੱਗ,ਘੋੜਾ,ਹਥਿਆਰ,ਸ਼ਿਕਾਰ ਵਾਂਗਰ,
ਰਾਜਨੀਤਕ ਤੇ ਮਜਹਬੀ ਪਾਬੰਦੀਆਂ ਲਈ,
ਕਹਿਣ,ਕਰਨ ਵਿੱਚ ਫਰਕ ਨਹੀਂ ਹੋ ਸਕਦਾ,
ਮਹਾਂਪੁਰਸ਼ਾਂ ਦੀ ਜਾਗਤ ਜਮੀਰ ਤਾਈਂ ।।
...........................................................
ਗੁਰਮੀਤ ਸਿੰਘ ਬਰਸਾਲ (ਯੂ ਐਸ ਏ)