Sunday, October 30, 2016

ਇੱਕ ਵਿਚਾਰ ਗੋਸ਼ਟੀ ਦੀ ਸ਼ੁਰੂਆਤ

ਇਕ ਵਿਚਾਰ ਗੋਸ਼ਟੀ ਦੀ ਸ਼ੁਰੂਆਤ
ਗੁਰੂ ਗ੍ਰੰਥ ਵਾਲੇ 
(ਗ) ਬਨਾਮ ਦਸਮ ਗ੍ਰੰਥ ਵਾਲੇ (ਦ)
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
ਕਿਸੇ ਜਗਹ ਵਿਚਾਰ ਹੋ ਰਹੀ ਹੈ ।
(ਗ),,,,,,,,,,ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ?
(ਦ),,,,,,,,,,ਜੀ, ਬਿਲਕੁਲ ।
(ਗ),,,,,,,,,,,ਕੀ ਤੁਸੀਂ ਮੰਨਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਖੁਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿੱਖਾਂ ਦਾ ਹਮੇਸ਼ਾਂ ਲਈ ਗੁਰੂ ਘੋਸ਼ਤ ਕੀਤਾ ਹੈ ?

Saturday, October 29, 2016

ਸ਼ਾਇਰ ਨੂੰ !!

ਸ਼ਾਇਰ ਨੂੰ !!

ਸ਼ਾਇਰ ਜੀ, ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।
ਚਿੜੀਆਂ, ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ, ਲਗੜਾਂ ਤੇ ਅਜਮਾਓ ।।

ਚਿੜੀਆਂ ਦੇ ਸਭ ਅੰਗਾਂ ਉੱਤੇ ।
ਗੋਰੇ-ਚਿੱਟੇ ਰੰਗਾਂ ਉੱਤੇ ।
ਤੋਰ ਤੁਰਨ ਦੇ ਢੰਗਾਂ ਉੱਤੇ ।
ਛੋਹਲ ਕੁਆਰੀਆਂ ਸੰਗਾਂ ਉੱਤੇ ।
ਐਵੇਂ ਨਾ ਹੁਣ ਸ਼ਿਸਤ ਲਗਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,, ।।

ਹਾਕਮ ਅੱਜ ਹੰਕਾਰ ਰਹੇ ਨੇ ।
ਸੱਚ ਨਾਲ ਖਾ ਖਾਰ ਰਹੇ ਨੇ ।
ਲੁੱਟ ਨੀਤੀ ਪ੍ਰਚਾਰ ਰਹੇ ਨੇ ।
ਸੱਚ-ਧਰਮ ਅੱਜ ਹਾਰ ਰਹੇ ਨੇ ।
ਬਚੀ ਅਣਖ ਨੂੰ ਪਾਣ ਚੜ੍ਹਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,, ।।

ਮਜਹਬਾਂ ਰਲ਼ਕੇ ਘੇਰਾ ਪਾਇਆ ।
ਲੁੱਟਣ ਖਾਤਿਰ ਸਵਾਂਗ ਰਚਾਇਆ ।
ਕਰ ਸੰਮੋਹਣ ਸਭਨੂੰ ਢਾਇਆ ।
ਕਿਰਤੀ ਅੱਜ ਫਿਰਦਾ ਕੁਮਲਾਇਆ ।
ਉਹਦੇ ਦੁੱਖ ਦੀ ਦਵਾ ਸੁਝਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।

ਰਸਮਾਂ ਗਲੀਆਂ ਸੜੀਆਂ ਏਥੇ ।
ਵਹਿਮ-ਭਰਮ ਲੈ ਖੜੀਆਂ ਏਥੇ ।
ਅੰਧ  ਵਿਸ਼ਵਾਸੀ ਝੜੀਆਂ ਏਥੇ ।
ਕਰਮ-ਕਾਂਡ ਦੀਆਂ ਲੜੀਆਂ ਏਥੇ ।
ਕਿਸੇ ਦੈਂਤ ਨੂੰ ਹੱਥ ਤੇ ਪਾਓ  ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ,,,,,,,,,,,,,, ।।

ਬੇਈਮਾਨੀ ਭਰਿਸ਼ਟਾਚਾਰੀ ।
ਲਾਈ ਫਿਰੇ ਮੋਹਰ ਸਰਕਾਰੀ ।
ਲਾਪਰਵਾਹੀ ਬੇਰੁਜਗਾਰੀ ।
ਬਚਦੀ ਨਸ਼ਿਆਂ ਨੇ ਮੱਤ ਮਾਰੀ ।
ਜਾਗੋ, ਦੇਖੋ, ਸਮਝੋ, ਧਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼,,,,,,,,,,,,,, ।।

ਜੀਵਨ ਵਧਣੋਂ ਰੁਕ ਨਹੀਂ ਸਕਦਾ ।
ਝੂਠ ਜਗਤ ਤੋਂ ਮੁੱਕ ਨਹੀਂ ਸਕਦਾ ।
ਜੁਰਮ ਜੜਾਂ ਤੋਂ ਸੁੱਕ ਨਹੀਂ ਸਕਦਾ ।
ਸ਼ਾਇਰ ਵੀ ਤਾਂ ਝੁਕ ਨਹੀਂ ਸਕਦਾ ।
ਆਪਣਾ ਫਰਜ ਨਿਭਾਉਂਦੇ ਜਾਓ ।
ਸ਼ਾਇਰ ਜੀ ਇੱਕ ਤੀਰ ਉਠਾਓ ।
ਤਰਕ-ਏ-ਤਰਕਸ਼ ਵਿੱਚ ਚੜ੍ਹਾਓ ।।
ਚਿੜੀਆਂ ਘੁੱਗੀਆਂ ਬਖਸ਼ ਦਿਓ ਹੁਣ,
ਬਾਜਾਂ ਲਗੜਾਂ ਤੇ ਅਜਮਾਓ ।।

ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

Monday, October 24, 2016

ਛਬੀਲ !!

ਛਬੀਲ !!

ਸਿੱਖ ਗੁਰੂ ਦੇ ਜੰਗ-ਏ-ਮੈਦਾਨ ਵਿੱਚ ਵੀ,
ਪਾਣੀ ਦੁਸ਼ਮਣਾਂ ਤਾਈਂ ਪਿਲਾਂਵਦੇ ਸਨ ।

ਕੀਤਾ ਵਿਤਕਰਾ ਲੰਗਰਾਂ ਵਿੱਚ ਵੀ ਨਹੀਂ,
ਦੋਸਤ-ਦੁਸ਼ਮਣ ਨੂੰ `ਕੱਠੇ ਖੁਆਂਵਦੇ ਸਨ ।

ਦੁਸ਼ਮਣ ਬੰਦੇ ਨੂੰ ਕਦੇ ਵੀ ਜਾਣਿਆਂ ਨਾ,
ਜਿੱਤ ਕੇਵਲ ਬੁਰਿਆਈ ਤੇ ਚਾਂਹਵਦੇ ਸਨ ।

ਨਿਹੱਥੇ ਉੱਪਰ ਨਾ ਕਦੇ ਵੀ ਵਾਰ ਕੀਤਾ,
ਦੁਸ਼ਮਣ ਵੀ ਕਿਰਦਾਰ ਸਲਾਂਹਵਦੇ ਸਨ ।

ਪਾਣੀ ਕਿਸੇ ਨੂੰ ਪਿਆਉਣ ਦੀ ਆੜ ਥੱਲੇ,
ਸਿੰਘ ਕਰ ਨਹੀਂ ਕਦੇ ਧ੍ਰੋਹ ਸਕਦੇ ।।

ਜਿਨਾਂ ਕੀਤਾ ਬਦਨਾਮ ਛਬੀਲ ਤਾਈਂ,
ਸਿੱਖ ਗੁਰੂ ਦੇ ਉਹ ਨਹੀਂ ਹੋ ਸਕਦੇ ।।

ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ

ਛਬੀਲ !!

ਛਬੀਲ !!

ਸਿੱਖ ਗੁਰੂ ਦੇ ਜੰਗ-ਏ-ਮੈਦਾਨ ਵਿੱਚ ਵੀ,
ਪਾਣੀ ਦੁਸ਼ਮਣਾਂ ਤਾਈਂ ਪਿਲਾਂਵਦੇ ਸਨ ।

ਕੀਤਾ ਵਿਤਕਰਾ ਲੰਗਰਾਂ ਵਿੱਚ ਵੀ ਨਹੀਂ,
ਦੋਸਤ-ਦੁਸ਼ਮਣ ਨੂੰ `ਕੱਠੇ ਖੁਆਂਵਦੇ ਸਨ ।

ਦੁਸ਼ਮਣ ਬੰਦੇ ਨੂੰ ਕਦੇ ਵੀ ਜਾਣਿਆਂ ਨਾ,
ਜਿੱਤ ਕੇਵਲ ਬੁਰਿਆਈ ਤੇ ਚਾਂਹਵਦੇ ਸਨ ।

ਨਿਹੱਥੇ ਉੱਪਰ ਨਾ ਕਦੇ ਵੀ ਵਾਰ ਕੀਤਾ,
ਦੁਸ਼ਮਣ ਵੀ ਕਿਰਦਾਰ ਸਲਾਂਹਵਦੇ ਸਨ ।

ਪਾਣੀ ਕਿਸੇ ਨੂੰ ਪਿਆਉਣ ਦੀ ਆੜ ਥੱਲੇ,
ਸਿੰਘ ਕਰ ਨਹੀਂ ਕਦੇ ਧ੍ਰੋਹ ਸਕਦੇ ।।

ਜਿਨਾਂ ਕੀਤਾ ਬਦਨਾਮ ਛਬੀਲ ਤਾਈਂ,
ਸਿੱਖ ਗੁਰੂ ਦੇ ਉਹ ਨਹੀਂ ਹੋ ਸਕਦੇ ।।

ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ

Thursday, October 20, 2016

ਧੂਤੇ !!

ਧੂਤੇ !!

ਲੋਕੀਂ ਪੁੱਛਣ ਧੂਤੇ ਕਿਹੜੇ ?
ਪੁੱਟਦੇ ਜੋ ਸਿੱਖੀ ਦੇ ਵਿਹੜੇ ।
ਮੂਰਖਤਾ ਬਲਬੂਤੇ ਜਿਹੜੇ ।
ਖੁਦ ਨੂੰ ਸਿੱਖ ਸਦਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਨੀਵਾਂ ਰਹਿਣਾ ਦੱਸਿਆ ।
ਨਾਲ ਸਬਰ ਦੇ ਸਹਿਣਾ ਦੱਸਿਆ ।
ਮਾਖਿਓਂ ਮਿੱਠਾ ਕਹਿਣਾ ਦੱਸਿਆ ।
ਪਰ ਜੋ ਅੱਗ ਵਰਾਂਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਣੀ ਛੱਡ ਕੇ ਬਾਣਾ ਫੜਿਆ ।
ਪੂਜਾ, ਹਵਨ ਕਰਾਉਣਾ ਫੜਿਆ ।
ਸੰਗਤ ਨੂੰ ਭੜਕਾਉਣਾ ਫੜਿਆ ।
ਪਾਧੇ ਕੀਆਂ ਪੁਗਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਣੀ, ਵਾਂਗ ਮੰਤਰਾਂ ਪੜ੍ਹਦੇ ।
ਗੁਰੂ-ਸਿਧਾਂਤ ਮੰਨਣ ਤੋਂ ਡਰਦੇ ।
ਸ਼ਬਦ-ਵੀਚਾਰ ਕਦੇ ਨਾ ਕਰਦੇ ।
ਛਿੱਕਲੀ-ਲੜੀਆਂ ਲਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਜਦ ਤੋਂ ਗਿਆਨ-ਯੁੱਗ ਹੈ ਆਇਆ ।
ਸੋਸ਼ਲ ਮੀਡੀਏ ਸੱਚ ਦਿਖਾਇਆ ।
ਅੰਧ-ਵਿਸ਼ਵਾਸਾਂ ਜੱਗ ਹਸਾਇਆ ।
ਜਿਸਤੋਂ ਰਹੇ ਡਰਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਦੇਖੇ ਗੁਰੂ-ਦੁਆਰੇ ਜਾਕੇ ।
ਅਕਲਾਂ ਜੋੜਿਆਂ ਵਿੱਚ ਛੁਪਾਕੇ ।
ਗਿਆਨ-ਗੁਰੂ ਦੀ ਜੋਤ ਭੁਲਾਕੇ ।
ਘਿਓ ਦੀ ਜੋਤ ਜਗਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਜਿੱਥੇ ਪੈਰ ਸਾਫ ਨੇ ਕਰਦੇ ।
ਅੰਮ੍ਰਿਤ ਕਹਿਕੇ ਚੂਲੀਆਂ ਭਰਦੇ ।
ਕਰਨੋਂ ਕਰਮ-ਕਾਂਡ ਨਾ ਡਰਦੇ ।
ਸ਼ਰਧਾ ਅਜਬ ਦਿਖਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਜਾਤ-ਪਾਤ ਮਿਟਾਈ ।
ਇਨ੍ਹਾਂ ਮੁੜਕੇ ਗਲ਼ ਨਾਲ ਲਾਈ ।
ਪੁੱਟ ਕੇ ਊਚ-ਨੀਚ ਦੀ ਖਾਈ ।
ਛੂਆ-ਛਾਤ ਵਧਾਉਂਦੇ ਨੇ ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰੂਆਂ ਔਰਤ ਸੀ ਸਤਿਕਾਰੀ ।
ਇਹਨਾਂ ਕਰਤੀ ਮੁੜ ਦੁਖਿਆਰੀ ।
ਭਰਦੇ ਹੀਣ-ਭਾਵਨਾ ਭਾਰੀ ।
ਜੋ ਤਿਓਹਾਰ ਮਨਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਦਸਮੇ ਗੁਰਾਂ ਵੱਲ ਪਿੱਠ ਕਰਕੇ ।
ਉਹਨਾਂ ਦਾ ਹੀ ਨਾਂ ਫਿੱਟ ਕਰਕੇ ।
ਔਰਤ ਜਾਤੀ ਨੂੰ ਠਿੱਠ ਕਰਕੇ ।
ਬਿਪਰੀ ਨਾਟ ਪੜਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਸਮਝਣ ਗੁਰੂ ਗ੍ਰੰਥ ਅਧੂਰਾ ।
ਜੋੜ ਬਚਿੱਤਰ ਕਰਦੇ ਪੂਰਾ ।
ਪਾਕੇ ਅੰਮ੍ਰਿਤ ਦੇ ਵਿੱਚ ਕੂੜਾ ।
ਸਿੱਖੀ ਧ੍ਰੋਹ ਕਮਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਬਾਹਰੋਂ ਮਜਹਬ ਧਾਰ ਤਾਂ ਲੀਤਾ ।
ਅੰਦਰ ਧਰਮ ਨਾ ਧਾਰਣ ਕੀਤਾ ।
ਅੰਮ੍ਰਿਤ ਰੋਜ ਕਦੇ ਨਾ ਪੀਤਾ ।
ਕੇਵਲ ਰੀਤ ਨਿਭਾਉਂਦੇ ਨੇ ।।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ ।।
ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)




Friday, October 14, 2016

Tuesday, October 11, 2016

ਪੁਜਾਰੀ ਬਨਾਮ ਗਿਆਨ !

ਪੁਜਾਰੀ ਬਨਾਮ ਗਿਆਨ !
ਜਦ ਵੀ ਬੰਦਾ ਗਿਆਨ ਵੱਲ ਨੂੰ ਆਇਆ ਹੈ ।
ਤਦੇ ਪੁਜਾਰੀ ਚੀਕ-ਚਿਹਾੜਾ ਪਾਇਆ ਹੈ ।
ਆਪਣੇ ਮਤਲਬ ਖਾਤਿਰ ਬੰਦਾ ਵਰਤਣ ਲਈ,
ਸੋਚ-ਵਿਹੂਣਾ ਰੱਖਣਾ ਹੀ ਉਸ ਚਾਹਿਆ ਹੈ ।
ਖਲਕਤ ਕਾਬੂ ਕਰਨ ਲਈ ਵੰਡ ਜਾਤਾਂ ਵਿੱਚ,
ਖੁਦ ਨੂੰ ਸਭ ਤੋਂ ਉੱਚਾ ਵਰਗ ਸਦਾਇਆ ਹੈ ।
ਉਸਨੇ ਖੁਦੀ ਖਿਲਾਫ ਬਗਾਵਤ ਕੁਚਲਣ ਲਈ,
ਸਰਕਾਰਾਂ ਨਾਲ ਸਦਾ ਯਾਰਾਨਾ ਲਾਇਆ ਹੈ ।
ਅੰਧ-ਵਿਸ਼ਵਾਸੀ ਭਾਵਨਾਵਾਂ ਭੜਕਾਵਣ ਦਾ,
ਰਲ਼ਕੇ ਉਹਨਾ ਢੀਠ ਕਾਨੂੰਨ ਬਣਾਇਆ ਹੈ ।
ਕੱਚੀ ਨੀਂਦ ਉਠਾਲ ਹਿਲ ਰਹੇ ਭਗਤਾਂ ਨੂੰ,
ਦੂਹਰਾ ਗੱਫਾ ਨਸ਼ਿਆਂ ਦਾ ਵਰਤਾਇਆ ਹੈ ।
ਹਰ ਹੀਲੇ ਹੀ ਉੱਲੂ ਸਿੱਧਾ ਰੱਖਣ ਲਈ,
ਸ਼ਰਧਾ-ਉੱਲੂ ਦਾ ਸੰਕਲਪ ਫੈਲਾਇਆ ਹੈ ।
ਲੁੱਟਣ-ਕੁੱਟਣ ਦੇ ਲਈ ਭੋਲੇ ਕਿਰਤੀ ਨੂੰ,
ਪੁੰਨ-ਪਾਪ ਦੇ ਚੱਕਰਾਂ ਵਿੱਚ ਉਲਝਾਇਆ ਹੈ ।
ਪੁਸ਼ਤਾਂ ਤੱਕ ਦੀ ਰੋਜੀ ਪੱਕਿਆਂ ਕਰਨ ਲਈ,
ਪਾਠ-ਪੂਜਾ ਦਾ ਸਦਾ ਵਪਾਰ ਚਲਾਇਆ ਹੈ ।
ਗੁਰੂਆਂ ਦੀ ਸਿੱਖਿਆ ਨਾ ਬੰਦਾ ਸਮਝ ਲਵੇ,
ਗੁਰ-ਉਪਦੇਸ਼ ਨੂੰ ਮੰਤਰ ਆਖ ਘੁਮਾਇਆ ਹੈ ।
ਮਿਹਨਤਕਸ਼ ਦੀ ਕਿਰਤ ਤੇ ਸਦਾ ਪੁਜਾਰੀ ਨੇ,
ਮੁੱਢ-ਕਦੀਮੋ ਕਬਜਾ ਇੰਝ ਜਮਾਇਆ ਹੈ ।
ਜਨਮ ਜਨਮ ਦੇ ਚੱਕਰਾਂ ਵਿੱਚ ਉਲਝਾ ਉਸਨੇ,
ਮਿਲਿਆ ਜਨਮ ਵੀ ਨਰਕੀਂ ਅੱਜ ਪੁਚਾਇਆ ਹੈ ।।

ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ