Saturday, May 22, 2010

ਅਜੋਕੇ ਜੱਥੇਦਾਰ


ਅਜੋਕੇ ਜੱਥੇਦਾਰ

ਆਕਾ ਜੀ ਦੇ ਸੇਵਾਦਾਰ ।

ਅੰਨ੍ਹਿਆਂ ਦੇ ਕਾਣੇ ਸਰਦਾਰ ।।

ਖੱਤੇ ਦੀ ਅਖਵਾਕੇ ਵਾੜ ।

ਖੇਤੀ ਦਿੱਤੀ ਆਪ ਉਜਾੜ ।।

ਹੱਥੀਂ ਕਰਦੇ ਕਿਰਤ ਨਾ ਕਾਰ ।

ਦੇਸ਼ ਕੌਮ ਤੇ ਇਹ ਨੇ ਭਾਰ ।।

ਡਾਂਗਨੀਤੀ ਦੇ ਜੋੜੀਦਾਰ ।

ਬਿਨ ਜੱਥੇ ਦੇ ਜੱਥੇਦਾਰ ।।

ਅੰਧ ਵਿਸ਼ਵਾਸੀ ਦਾ ਪਰਚਾਰ ।

ਸੱਚ ਨਾਲ ਹੈ ਖਾਂਦਾ ਖਾਰ ।।

ਬੇੜਾ ਕਦੇ ਨਾਂ ਹੋਣਾ ਪਾਰ ।

ਕੁਦਰਤ ਮਾਰੂ ਐਸੀ ਮਾਰ ।।

ਤੱਤ ਗੁਰਮਤਿ ਦੇ ਜੋ ਗਦਾਰ ।

ਖੁੱਦ ਨੂੰ ਦੱਸਣ ਜੱਥੇਦਾਰ ।।

ਅਜੋਕਾ ਸਿਖਿਆਰਥੀ


ਅਜੋਕਾ ਸਿਖਿਆਰਥੀ
ਸਿੱਖ ਉਦੋਂ ਸਿਖਿਆਰਥੀ ਨਹੀਂ ਰਹਿੰਦਾ
ਦਾਅਵਾ ਸੂਝ ਦਾ ਜਦੋਂ ਜਿਤਲਾਂਵਦਾ ਏ।
ਅੱਖਰ ਕਾਗਜ ਤੇ ਸਾਥ ਜੇ ਨਾ ਦੇਵਣ
ਗੁਹਜ-ਗਿਆਨ ਦਾ ਹੋਕਾ ਲਗਵਾਂਵਦਾ ਏ।
ਡੇਰੇ ਆਪਦੇ ਦਾ ਕਹਿਕੇ ਨਾਮ ਵੱਡਾ
ਚਰਚਾ ਖਾਤਿਰ ਹੀ ਚਰਚਾ ਵਿੱਚ ਆਈ ਜਾਵੇ
ਸਿੱਖਣਾ ਆਪਣੇ ਪ੍ਰੋਫੈਸਰ ਤੋਂ ਇੱਕ ਪਾਸੇ
ਉਲਟਾ ਉਸੇ ਨੂੰ ਅੱਜ ਸਿਖਾਂਵਦਾ ਏ।।
ਡਾ ਗੁਰਮੀਤ ਸਿੰਘ ਬਰਸਾਲ