Tuesday, March 29, 2011

ਮਾਸ ਖਾਣ ਦਾ ਵਿਗਿਆਨਕ, ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ

ਮਾਸ ਖਾਣ ਦਾ ਵਿਗਿਆਨਕ, ਮਨੋ-ਵਿਗਿਆਨਕ ਅਤੇ ਗੁਰਮਤਿ ਦ੍ਰਿਸ਼ਟੀਕੋਣ


(ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆ)

ਜਦੋਂ ਤੋਂ ਧਰਤੀ ਬਣੀ ਹੈ ਹਰ ਜੀਵ ਨੂੰ ਜਿੰਦਾ ਰਹਿਣ ਲਈ ਕੁਝ ਨਾ ਕੁਝ ਖਾਣਾ ਹੀ ਪੈਂਦਾ ਹੈ । ਪਹਿਲਾਂ ਪਹਿਲ ਮਨੁੱਖ ਜਾਨਵਰਾਂ ਦਾ ਸ਼ਿਕਾਰ ਕਰਕੇ ਹੀ ਆਪਣਾ ਪੇਟ ਭਰਦਾ ਸੀ । ਪਰ ਸ਼ਿਕਾਰ ਨਾ ਮਿਲਣ ਦੀ ਸੂਰਤ ਵਿੱਚ ਉਸਨੂੰ ਕਈ ਵਾਰ ਬਿਨਾ ਭੋਜਨ ਤੋਂ ਹੀ ਰਹਿਣਾ ਪੈਂਦਾ ਸੀ । ਹੌਲੀ ਹੌਲੀ ਜਿਓਂ ਹੀ ਉਸਨੂੰ ਫਲ ਸਬਜੀਆਂ ਉਗਾਉਣ ਦਾ ਗਿਆਨ ਹੋਇਆ ਤਾਂ ਉਸ ਖੇਤੀ ਬਾੜੀ ਕਰਨਾ ਸ਼ੁਰੂ ਕਰ ਦਿੱਤਾ । ਉਗਾਇਆ ਅਨਾਜ ਕਾਫੀ ਲੰਬੇ ਸਮੇ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਸੀ । ਜਿਓਂ-ਜਿਓਂ ਜਿੱਥੇ-ਜਿੱਥੇ ਸਭਿਆਤਾਵਾਂ ਦਾ ਵਿਕਾਸ ਹੁੰਦਾ ਗਿਆ ਮਨੁੱਖ ਦੇ ਭੋਜਨ ਵਿੱਚ ਹਾਲਾਤਾਂ , ਸਮੇ , ਮੌਸਮ ਅਤੇ ਜਗ੍ਹਾ ਅਨੁਸਾਰ ਤਬਦੀਲੀਆਂ ਆਉਂਦੀਆਂ ਗਈਆਂ ।

Monday, March 21, 2011

ਤ੍ਰੀਆ ਚਰਿਤਰ ਬਨਾਮ ਬਾਲਗ ਸਿੱਖਿਆ

ਤ੍ਰੀਆ ਚਰਿਤਰ ਬਨਾਮ ਬਾਲਗ ਸਿੱਖਿਆ


ਜਦੋਂ ਅਸੀਂ ਛੋਟੇ ਹੁੰਦੇ ਸਕੂਲਾਂ ਵਿੱਚ ਪੜ੍ਹਦੇ ਸਾਂ ਤਾਂ ਪਿੰਡਾਂ ਦੇ ਵਿੱਚ ਕੁੱਝ ਸਰਦੇ-ਪੁੱਜਦੇ ਘਰਾਂ ਅੰਦਰ ਵਿਆਹਾਂ-ਸ਼ਾਦੀਆਂ ਤੇ ਗਾਉਣ ਵਾਲੀਆਂ ਦੇ ਖਾੜਿਆਂ ਦਾ ਰਿਵਾਜ ਕਾਫੀ ਪਰਚਲਤ ਸੀ । ਘਰਦੇ ਅਕਸਰ ਹੀ ਅਜਿਹੀਆਂ ਥਾਵਾਂ ਤੇ ਜਾਣ ਤੋਂ ਵਰਜਦੇ ਸਨ । ਪਰ ਪਿੰਡਾਂ ਵਿੱਚ ਹੋਰ ਮਨੋਰੰਜਨ ਦੇ ਸਾਧਨ ਨਾ ਹੋਣ ਕਾਰਨ ਅਸੀਂ ਕਿਵੇਂ ਨਾ ਕਿਵੇਂ ਸਾਥੀਆਂ ਨਾਲ ਜਾ ਹਾਜਰੀ ਦੇਣੀ । ਘਰਦਿਆਂ ਨੂੰ ਵੀ ਪਤਾ ਲਗ ਜਾਣਾ ਤਾਂ ਅਸੀਂ ਘਰੇ ਆਕੇ ਘਰਦਿਆਂ ਤੋਂ ਬਚਣ ਦੀ ਚਾਹ ਨਾਲ ਆਪਣੇ ਜਾਣੇ ਸੱਚ ਬੋਲਣ ਦਾ ਦਿਖਾਵਾ ਕਰ ਉਸ ਦੇ ਸ਼ੁਰੂ ਵਿੱਚ ਗਾਏ ਹੋਏ ਧਾਰਮਿਕ ਗੀਤ ਦਾ ਜਿਕਰ ਵਾਰ ਵਾਰ ਕਰ ਉਸ ਅਖਾੜੇ ਨੂੰ ਚੰਗਾ ਦਸਣ ਦੀ ਅਸਫਲ ਕੋਸ਼ਿਸ਼ ਕਰੀ ਜਾਣੀ । ਅਜ ਵੀ ਜਦੋਂ ਕੋਈ ਕਿਸੇ ਹੋਰ ਰੂਪ ਵਿੱਚ ਅਜਿਹੀ ਹਰਕਤ ਕਰਦਾ ਹੈ ਤਾਂ ਹਾਸੀ ਆ ਜਾਣੀ ਸੁਭਾਵਿਕ ਹੀ ਹੁੰਦੀ ਹੈ । ਅਜਿਹਾ ਹੀ ਕੁਝ ਦਸਮ-ਗ੍ਰੰਥ ਦੇ ਮਾਮਲੇ ਵਿੱਚ ਨਜਰ ਆ ਰਿਹਾ ਹੈ ।

Tuesday, March 15, 2011

ਆਓ ਦੂਰੀਆਂ ਵਧਾਈਏ….(ਇੱਕ ਵਿਅੰਗ)

ਆਓ ਦੂਰੀਆਂ ਵਧਾਈਏ….(ਇੱਕ ਵਿਅੰਗ)



ਅਸੀਂ ਕਿਸੇ ਨਾਲ ਏਕਤਾ ਨਹੀਂ ਕਰਨੀ । ਕਿਓਂ ਕਰੀਏ ? ਏਕਤਾ ਤਾਂ ਸਿਰਫ ਉਸ ਨਾਲ ਹੀ ਹੁੰਦੀ ਹੈ ਜੋ ਸਿਧਾਂਤਿਕ ਤੌਰ ਤੇ ਤੁਹਾਡੇ ਨਾਲ ਸਹਿਮਤ ਹੋਵੇ । ਸਾਡੇ ਨਾਲ ਤੇ ਕੋਈ ਸਹਿਮਤ ਹੀ ਨਹੀਂ । ਇਹ ਅਗਲੇ ਦਾ ਹੀ ਕਸੂਰ ਹੈ ਸਾਡਾ ਥੋੜਾ । ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਹਾਂ । ਅਸੀਂ ਸਿਰਫ ਉਸ ਨਾਲ ਏਕਤਾ ਕਰਾਂਗੇ ਜੋ ਸਾਡੇ ਨਾਲ 100% ਸਹਿਮਤ ਹੋਵੇ । ਨਾਂ ਨੌ ਮਣ ਤੇਲ ਹੋਊ ਨਾਂ ਰਾਧਾ ਨੱਚੂ । ਸਿੱਖ ਛੇਤੀ ਕਿਤੇ ਏਕਤਾ ਥੋੜਾ ਕਰਦਾ ਹੈ । ਜੋ ਕਰਦੇ ਹਨ ਓਹ ਥਿੜਕੇ ਹੋਏ ਹਨ । ਕਿਤੇ ਨਾ ਕਿਤੇ ਧੋਖਾ ਖਾਣਗੇ ।

Tuesday, March 8, 2011

ਫਲਸਫਾ

ਫਲਸਫਾ


ਗੁਰੂ ਤੁਲ ਜੋ ਕਿਸੇ ਨੂੰ ਹੈ ਗਿਣਦਾ ,

ਹੁੰਦੀ ਗੁਰੂ ਨਾਲ ਉਸਦੀ ਵਫਾ ਨਾਹੀਂ ।

ਗੁਰੂ ਨਾਨਕ ਦੀ ਸਿਖਿਆ-ਸਿਧਾਂਤ ਲੈਕੇ ,

ਹੁੰਦਾ ਜਾਪਦਾ ਉਸਨੂੰ ਨਫਾ ਨਾਹੀਂ ।

ਬੰਦੇ ਅੰਦਰਲੇ ਪ੍ਰਭੂ ਵੱਲ ਪਿੱਠ ਕਰਕੇ ,

ਮਨੋ-ਕਲਪਿਤ ਪ੍ਰਭੂ ਦੀ ਕਰੇ ਸੇਵਾ ;

ਨਮਸ਼ਕਾਰਾਂ ਅਕਾਰਾਂ ਨੂੰ ਕਰੀ ਜਾਣਾ ,

ਬਾਬੇ ਨਾਨਕ ਦਾ ਤਾਂ ਫਲਸਫਾ ਨਾਹੀਂ ।।

ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)