Tuesday, December 25, 2012

ਕਿੰਨੇ ਗੁਰੂ ?


ਕਿੰਨੇ ਗੁਰੂ?

ਕੋਈ ਕਹਿੰਦਾ ਦਸ ਗੁਰੂ,

ਤੇ ਕੋਈ ਕਹੇ ਗਿਆਰਾਂ

ਕੋਈ ਕਹਿੰਦਾ ਨਾਲ ਫਲਸਫੇ,

ਇੱਕੋ ਗਰੂ ਵਿਚਾਰਾਂ

ਕੋਈ ਕਹਿੰਦਾ ਰੂਪ ਗੁਰੂ ਦੇ,

ਦੇਹੀ ਨਾਲ ਪੁਕਾਰਾਂ

ਕੋਈ ਕਹਿੰਦਾ ਦੇਹ ਨੂੰ ਛੱਡਕੇ,

ਸ਼ਬਦ ਗੁਰੂ ਸਤਿਕਾਰਾਂ

ਕੋਈ ਆਖੇ ਗਿਆਨ ਗੁਰੂ ਦੀ,

ਨਾਨਕ ਮੋਹਰ ਚਿਤਾਰਾਂ

ਕੋਈ ਕਹਿੰਦਾ ਅਰਥ ਗੁਰੂ ਦੇ,

ਬਾਣੀ ਨਾਲ ਨਿਹਾਰਾਂ

ਕੋਈ ਨਾਲ ਨਿਮਰਤਾ ਬੋਲੇ,

ਕੋਈ ਕਰ ਤਕਰਾਰਾਂ

ਕੋਈ ਸੋਚੇ ਦੂਜੇ ਦੀ ਗਲ,

ਹਰ ਹੀਲੇ ਨਾਕਾਰਾਂ

ਆਪੋ ਆਪਣੀ ਨਾਨਕ ਦ੍ਰਿਸ਼ਟੀ,

ਸਭ ਨੂੰ ਰਹੇ ਮੁਬਾਰਕ।।

ਪਰ ਜੋ ਨਾਨਕ ਦੀ ਨਾਂ ਮੰਨੇ,

ਢੋਂਗੀ ਉਹ ਪਰਚਾਰਕ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Wednesday, December 19, 2012

Monday, December 17, 2012

ਗੁਰਬਾਣੀ ਅਰਥਾਂ ਦੀ ਪ੍ਸੰਗਕਤਾ


ਗੁਰਬਾਣੀ ਅਰਥਾਂ ਦੀ ਪ੍ਰਸੰਗਕਤਾ

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਇੱਕ(੧) ਦੇ ਫਲਸਫੇ ਨੂੰ ਪ੍ਰਭਾਸ਼ਿਤ ਕਰਦੀ ਹੋਣ ਕਾਰਣ ਅਰਥ ਵੀ ਇੱਕ (੧) ਦੇ ਫਲਸਫੇ ਤਹਿਤ ਹੀ ਕਰਨੇ ਬਣਦੇ ਹਨ ਪਰ ਗੁਰਬਾਣੀ ਦੇ ਵਿਆਖਿਆਕਾਰ ਅਕਸਰ ਅਰਥ ਕਰਨ ਵੇਲੇ ਭਿੰਨ ਭਿੰਨ ਵਿਚਾਰ-ਧਾਰਾਵਾਂ ਦੇ ਪਰਭਾਵ ਨਾਲ ਅਤੇ ਅਰਥਾਂ ਨੂੰ ਕਿਸੇ ਸ਼ਬਦ ਕੋਸ਼ ਦੀ ਨਿਰਭਰਤਾ ਨਾਲ ਭਿੰਨ ਭਿੰਨ ਅਰਥ ਕਰਦੇ ਦਿਖਾਈ ਦਿੰਦੇ ਹਨ। ਗੁਰਬਾਣੀ ਦੇ ਕਾਵਿ ਰੂਪ ਵਿੱਚ ਹੋਣ ਕਾਰਣ ਪੜ੍ਹਨ ਵਾਲੇ ਦੀ ਕਾਵਿ ਨਿਯਮਾਂ ਤੋਂ ਅਣਜਾਣਤਾ ਅਤੇ ਨਿੱਜੀ ਸਮਝ ਹੀ ਆਪਦੇ ਅਨੁਕੂਲ ਅਰਥ ਤੈਅ ਕਰ ਜਾਂਦੀ ਹੈ। ਭਾਵੇਂ ਗੁਰਬਾਣੀ ਲਿਖਣ ਸਮੇ ਇਹ ਸਥਾਨਿਕ ਲੋਕਾਂ ਦੀ ਸਮਝ ਅਨੁਸਾਰੀ ਸੀ ਪਰ ਸਮੇ ਦੇ ਬਦਲਦਿਆਂ ਇਸ ਦੀ ਬੋਲੀ ਅਤੇ ਸ਼ਬਦਾਂ ਦਾ ਜਨ ਸਧਾਰਣ ਦੀ ਬੋਲੀ ਨਾਲੋਂ ਫਰਕ ਪੈ ਜਾਣਾ ਕੁਦਰਤੀ ਸੀ।

Tuesday, December 11, 2012

ਗੁਰੂ ਨਾਨਕ ਦਾ ਸਤਿਕਾਰ


ਗੁਰੂ ਨਾਨਕ ਦਾ ਸਤਿਕਾਰ
ਭਾਵੇਂ ਉਸਨੂੰ ਨਾਨਕ ਆਖੋ,
ਭਾਵੇਂ ਗੁਰੂ ਜਾਂ ਬਾਬਾ
ਨੀਅਤ ਨਾਲ ਹੀ ਬਣਦੇ ਅੰਦਰ,
ਹਰੀ ਮੰਦਰ ਜਾਂ ਕਾਬਾ
ਸਾਹਿਬ ਆਖੋ, ਦੇਵ ਕਹੋ,
 ਜਾਂ ਪੀਰ ਕੋਈ ਪੰਜ-ਆਬਾ
ਨਾਹੀਂ ਜਾਪੇ "ਪਾਤਿਸ਼ਾਹ" ਦੇ,
 ਕਹਿਣ "ਚ ਕੋਈ ਖਰਾਬਾ
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ,
ਭਾਵੇਂ ਬੇ-ਹਿਸਾਬਾ
ਅਮਲਾਂ ਬਾਝੋਂ ਇੱਜੱਤ ਦਾ,
ਇਜ਼ਹਾਰ ਹੈ ਸ਼ੋਰ-ਸ਼ਰਾਬਾ
ਜਦ ਵੀ ਉਸਦੀ ਦਿੱਤੀ ਸਿੱਖਿਆ ,
ਜੀਵਨ ਵਿੱਚ ਅਪਣਾਈ।।
ਸਮਝੋ ਫਿਰ ਗੁਰ ਨਾਨਕ ਦਾ,
ਸਤਿਕਾਰ ਹੋ ਗਿਆ ਭਾਈ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)408-209-7072
gsbarsal@gmail.com

Thursday, December 6, 2012