Tuesday, December 11, 2012

ਗੁਰੂ ਨਾਨਕ ਦਾ ਸਤਿਕਾਰ


ਗੁਰੂ ਨਾਨਕ ਦਾ ਸਤਿਕਾਰ
ਭਾਵੇਂ ਉਸਨੂੰ ਨਾਨਕ ਆਖੋ,
ਭਾਵੇਂ ਗੁਰੂ ਜਾਂ ਬਾਬਾ
ਨੀਅਤ ਨਾਲ ਹੀ ਬਣਦੇ ਅੰਦਰ,
ਹਰੀ ਮੰਦਰ ਜਾਂ ਕਾਬਾ
ਸਾਹਿਬ ਆਖੋ, ਦੇਵ ਕਹੋ,
 ਜਾਂ ਪੀਰ ਕੋਈ ਪੰਜ-ਆਬਾ
ਨਾਹੀਂ ਜਾਪੇ "ਪਾਤਿਸ਼ਾਹ" ਦੇ,
 ਕਹਿਣ "ਚ ਕੋਈ ਖਰਾਬਾ
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ,
ਭਾਵੇਂ ਬੇ-ਹਿਸਾਬਾ
ਅਮਲਾਂ ਬਾਝੋਂ ਇੱਜੱਤ ਦਾ,
ਇਜ਼ਹਾਰ ਹੈ ਸ਼ੋਰ-ਸ਼ਰਾਬਾ
ਜਦ ਵੀ ਉਸਦੀ ਦਿੱਤੀ ਸਿੱਖਿਆ ,
ਜੀਵਨ ਵਿੱਚ ਅਪਣਾਈ।।
ਸਮਝੋ ਫਿਰ ਗੁਰ ਨਾਨਕ ਦਾ,
ਸਤਿਕਾਰ ਹੋ ਗਿਆ ਭਾਈ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)408-209-7072
gsbarsal@gmail.com