Tuesday, February 26, 2013

Wednesday, February 20, 2013

ਤੱਤ ਗੁਰਮਤਿ ਦੇ ਝੰਡੇ


ਤੱਤ ਗੁਰਮਤਿ ਦੇ ਝੰਡੇ
ਬਿਪਰੀ ਚਾਲਾਂ ਸੰਗਤ ਸਮਝਣ ਲੱਗ ਪਈ ਹੈ,
ਤੱਤ ਗੁਰਮਤਿ ਦੇ ਝੰਡੇ ਹੁਣ ਲਹਿਰਾਵਣਗੇ
ਸੱਚ ਬੋਲਣ ਤੇ ਸਿੱਖੀ ਚੋਂ ਛਿਕਵਾਇਆਂ ਲਈ,
ਸਿੱਖ ਗੁਰੂ ਦੇ ਅੱਖਾਂ ਹੇਠ ਵਿਛਾਵਣਗੇ
ਜੋ "ਸਿੱਖਾਂ ਕੋ ਜੂਤੇ ਮਾਰੋ"ਕਹਿੰਦੇ ਸੀ,
ਉਹਨਾਂ ਉਲਟਾ ਨੱਕ ਤੇ ਜੁੱਤੀ ਖਾ ਲਈ ਏ:
"ਕਾਨਪੁਰੀ ਸਿੱਖਾਂ" ਦੀ ਹਿੰਮਤ ਦੇ ਜਲਵੇ,
ਪੂਰੀ ਦੁਨੀਆਂ ਵਿੱਚ ਦੁਹਰਾਏ ਜਾਵਣਗੇ।।

Sunday, February 17, 2013

ਇਹ ਤਾਂ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ!!


ਇਹ ਤਾਂ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ???
ਕਿਸੇ ਪੰਥਕ ਸਟੇਜ ਤੇ ਵਿਚਾਰ ਵਟਾਂਦਰਾ ਹੋ ਰਿਹਾ ਹੈ ।
......ਇਕ ਵਿਚਾਰ ਆਉਂਦਾ ਹੈ ਕਿ ਰਾਗਮਾਲਾ ਗੁਰੂ ਕਿਰਤ ਨਹੀਂ ਹੈ ਨਾਂ ਹੀ ਇਹ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਠੀਕ/ਅਸਲੀ ਤਤਕਰਾ ਹੈ, ਇਹੋ ਜਿਹੀ ਗੁਮਰਾਹਕੁੰਨ ਰਚਨਾ ਗੁਰੂ ਗ੍ਰੰਥ ਸਾਹਿਬ ਵਰਗੇ ਆਨੰਤ ਕਾਲ ਤੱਕ ਸੱਚ/ਸਥਾਈ ਰਹਿਣ ਵਾਲੇ ਗੁਰੂ ਵਿੱਚ ਨਹੀਂ ਚਾਹੀਦੀ।
........ਜਵਾਬ ਆਉਂਦਾ ਹੈ ਸੰਗਤ ਜੀ ਦੇਖੋ ਇਹ ਲੋਕ ਅੱਜ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਚੋਂ ਕੱਢਣ ਦੀ ਗਲ ਕਰਦੇ ਨੇ, ਕੱਲ ਨੂੰ ਭੱਟ ਬਾਣੀ ਕੱਢਣਗੇ, ਫੇਰ ਭਗਤਾਂ ਦੀ ਬਾਣੀ ਫੇਰ ਬਾਕੀ ਗੁਰੂਆਂ ਦੀ ਬਾਣੀ, ਹੌਲੀ ਹੌਲੀ ਸਭ ਨੂੰ ਨਾਸਤਿਕ ਬਣਾਕੇ ਹੀ ਛੱਡਣਗੇ।

Sunday, February 10, 2013












ਜਾਗਰੁਕਾਂ ਦੀ ਏਕਤਾ



ਜਾਗਰੁਕਾਂ ਦੀ ਏਕਤਾ( ਗੁਰਮੀਤ ਸਿੰਘ ਬਰਸਾਲ,ਸੈਨਹੋਜੇ)gsbarsal@gmail.com
ਏਕਤਾ ਵਿੱਚ ਬਲ ਹੈ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ,ਬਿਲਕੁਲ ਉਸੇ ਤਰਾਂ ਜਿਵੇਂ ਸਵੇਰੇ ਸ਼ਾਮ ਗੁਰਬਾਣੀ ਦਾ ਨਿਤਨੇਮ ਕਰਦੇ/ਸੁਣਦੇ ਆ ਰਹੇ ਹਾਂ ਕਦੇ ਵੀ ਇਹਨਾਂ ਨਿਤਨੇਮ ਵਿੱਚ ਪੜ੍ਹੀਆਂ ਸੁਣੀਆਂ ਜਾ ਰਹੀਆਂ ਬਾਣੀਆਂ ਵਿਚਲੇ ਉਪਦੇਸ਼ਾਂ ਨੂੰ ਸਮਝ ਆਪਣੇ ਜੀਵਨ ਵਿੱਚ ਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਨਿਤਨੇਮੀ ਹੋਣ ਦਾ ਭਰਮ ਪਾਲ ਗੁਰੂ ਦੇ ਹੁਕਮ ਨੂੰ ਅਣਸੁਣਿਆ ਕਰ ਛੱਡਿਆ ਗੁਰੂ ਦਾ ਹੁਕਮ ਸੀ ਸਵੇਰੇ ਸ਼ਾਮ ਬਾਣੀ ਦੇ ਉਪਦੇਸ਼ ਸੁਣਨਾ ਅਤੇ ਸਾਰਾ ਦਿਨ ਉਹਨਾਂ ਤੇ ਚਲਣ ਦੀ ਕੋਸ਼ਿਸ਼ ਕਰਨਾ ਅਰਥਾਤ ਕੇਵਲ ਸਵੇਰੇ ਸ਼ਾਮ ਗੁਰ ਉਪਦੇਸ਼ਾਂ ਦਾ ਨਿਤਨੇਮ ਕਰਨ ਨਾਲ ਹੀ ਨਹੀਂ ਸਰਨਾਂ ਸਗੋਂ ਸਾਰਾ ਦਿਨ ਉਸੇ ਬਾਣੀ ਦੇ ਅੰਗ ਸੰਗ ਰਹਿਕੇ ਯਾਨੀ ਵਿਚਾਰ ਅਤੇ ਧਾਰ ਕੇ ਸਵਾਸ ਸਵਾਸ ਗੁਰ ਉਪਦੇਸ਼ਾਂ ਅਨੁਸਾਰ ਸਫਲ ਕਰਨ ਦਾ ਪਰਿਆਸ ਯਾਰੀ ਰੱਖਣਾ ਹੈ ਪਰ ਅਸੀਂ ਇਹਨਾਂ ਗੁਰੂ ਉਪਦੇਸ਼ਾਂ ਨੂੰ ਕੇਵਲ ਕਰਮ-ਕਾਂਢ ਵਜੋਂ ਹੀ ਅਪਣਾਉਣ ਨੂੰ ਸਿੱਖ ਹੋਣਾ ਸਮਝ ਲਿਆ

Monday, February 4, 2013