ਤੱਤ ਗੁਰਮਤਿ ਦੇ ਝੰਡੇ
ਬਿਪਰੀ ਚਾਲਾਂ ਸੰਗਤ ਸਮਝਣ ਲੱਗ ਪਈ ਹੈ,
ਤੱਤ ਗੁਰਮਤਿ ਦੇ ਝੰਡੇ ਹੁਣ ਲਹਿਰਾਵਣਗੇ।
ਸੱਚ ਬੋਲਣ ਤੇ ਸਿੱਖੀ ਚੋਂ ਛਿਕਵਾਇਆਂ ਲਈ,
ਸਿੱਖ ਗੁਰੂ ਦੇ ਅੱਖਾਂ ਹੇਠ ਵਿਛਾਵਣਗੇ।
ਜੋ "ਸਿੱਖਾਂ ਕੋ ਜੂਤੇ ਮਾਰੋ"ਕਹਿੰਦੇ ਸੀ,
ਉਹਨਾਂ ਉਲਟਾ ਨੱਕ ਤੇ ਜੁੱਤੀ ਖਾ ਲਈ ਏ:
"ਕਾਨਪੁਰੀ ਸਿੱਖਾਂ" ਦੀ ਹਿੰਮਤ ਦੇ ਜਲਵੇ,
ਪੂਰੀ ਦੁਨੀਆਂ ਵਿੱਚ ਦੁਹਰਾਏ ਜਾਵਣਗੇ।।