ਵੀਚਾਰ-ਵਟਾਂਦਰਾ........ਇੱਕ ਕਲਾ
ਜਦੋਂ ਬੋਲੀ ਵਿਕਸਤ ਨਹੀਂ ਸੀ ਹੋਈ ,ਮਨੁੱਖ ਹਸਕੇ ,ਰੋਕੇ, ਚੀਕਾਂ ਮਾਰਕੇ ਜਾਂ ਇਸ਼ਾਰੇ ਕਰਕੇ ਆਪਣੇ ਹਾਵ-ਭਾਵ ਸਾਂਝੇ ਕਰ ਲਿਆ ਕਰਦਾ ਸੀ ।ਬੋਲੀ ਦੇ ਵਿਕਸਤ ਹੋਣ ਨਾਲ ਇਹ ਕੰਮ ਆਸਾਨ ਹੁੰਦਾ ਗਿਆ ।ਅਸੀਂ ਸਭ ਜਾਣਦੇ ਹਾਂ ਕਿ ਇੱਸ ਸੰਸਾਰ ਤੇ ਵੱਖ–ਵੱਖ ਸਭਿਆਤਾਵਾਂ ਵੱਖ-ਵੱਖ ਸਮੇ ਵੱਖ-ਵੱਖ ਖਿਤਿਆਂ ਵਿੱਚ ਵਧੀਆਂ ਫੁਲੀਆਂ ।ਵੱਖ-ਵੱਖ ਇਲਾਕਿਆਂ ਦੀਆਂ ਵੱਖ-ਵੱਖ ਬੋਲੀਆਂ ਅਤੇ ਵੱਖ-ਵੱਖ ਸੰਚਾਰ ਸਾਧਨ ਬਣਨ ਕਰਕੇ ਹਰ ਇਲਾਕੇ ਦੇ ਵੀਚਾਰਾਂ ਦੇ ਤਾਲਮੇਲ ਵਿੱਚ ਬਹੁਤ ਫਰਕ ਸੀ ।ਜਿਉਂ ਹੀ ਦੁਨੀਆਂ ਨੂੰ ਇਕ ਦੂਜੇ ਦੇ ਨਜਦੀਕ ਜਾਣ ਦਾ ਮੌਕਾ ਮਿਲਿਆ ਅਤੇ ਇੱਕ ਦੂਜੇ ਪ੍ਰਤੀ ਜਾਨਣ ਦੀ ਜਗਿਆਸਾ ਵਧੀ ਤਾਂ ਉਹਨਾ ਵਿਚਲਾ ਅੰਤਰ ਅਤੇ ਸਮਾਨਤਾਂਵਾਂ ਬੋਲੀ ਰਾਹੀਂ ਹੀ ਪ੍ਰਗਟ ਹੋਣ ਲੱਗੀਆਂ।ਕੁਝ ਬੋਲੀਆਂ ਸੰਸਾਰ ਪੱਧਰ ਤੇ ਬੋਲੀਆਂ ਜਾਣ ਲੱਗੀਆਂ। ਦੁਨੀਆਂ ਇੱਕ ਦੂਜੇ ਦੇ ਨੇੜੇ ਆ ਇੱਕ ਦੂਜੇ ਨੂੰ ਗੰਭੀਰਤਾ ਨਾਲ ਸਮਝਣ ਦਾ ਯਤਨ ਕਰਨ ਲੱਗੀ ।ਵੀਚਾਰ-ਵਟਾਂਦਰਿਆਂ ਦੇ ਨਵੇਂ ਸਾਧਨਾ ਰਾਹੀਂ ਸਿਰਜੇ ਜਾ ਰਹੇ ਮਹੌਲ ਕਾਰਣ ਵੱਖ-ਵੱਖ ਸਭਿਆਚਾਰਾਂ ਅਤੇ ਮਜ਼ਹਬਾਂ ਦਾ ਇੱਕ ਦੂਜੇ ਨੂੰ ਸਮਝਣ ਵੱਲ ਝੁਕਾਅ ਹੋ ਜਾਣਾ ਕੁਦਰਤੀ ਸੀ ।ਹੌਲੀ-ਹੌਲੀ ਮਜ਼ਹਬਾਂ ਅਤੇ ਸਭਿਆਚਾਰਾਂ ਦੇ ਤੁਲਾਤਮਿਕ ਅਧਿਅਨ ਤੋਂ ਕਾਇਨਾਤ ਦੇ ਭਲੇ ਦੀ ਤਵੱਕੋਂ ਹੋਣ ਲੱਗੀ।