Wednesday, April 11, 2018

ਚਿੱਤਰ/ਚਲ-ਚਿੱਤਰ

ਚਿੱਤਰ/ਚਲ-ਚਿੱਤਰ
ਗੁਰ ਮੂਰਤ ਤਾਂ ਸ਼ਬਦ ਗੁਰੂ ਦਾ,
ਸ਼ਬਦੋਂ ਬਾਝ ਗਿਆਨ ਨਹੀਂ ਹੈ ।
ਨਿਰਾਕਾਰ ਦੇ ਨਿਯਮ-ਰੂਪ ਨੂੰ,
ਮੰਨ ਲੈਣਾ ਅਪਮਾਨ ਨਹੀਂ ਹੈ ।
ਗੁਰ-ਸ਼ਬਦਾਂ ਦੇ ਰਚਨਕਾਰਾਂ ਦੀ,
ਨਕਸ਼ੀਂ ਕੋਈ ਪਹਿਚਾਣ ਨਹੀਂ ਹੈ ।
ਤਸਵੀਰਾਂ ਨਾਲ ਕਰਮ-ਕਾਂਡ ਕਰ,
ਸਿੱਖ ਦੀ ਬਣਦੀ ਸ਼ਾਨ ਨਹੀ ਹੈ ।
ਅੰਨ੍ਹੀ ਸ਼ਰਧਾ-ਵਸ,ਨਤਮਸਤਕ,
ਵਿਵਹਾਰਕ ਪੈਗਾਮ ਨਹੀਂ ਹੈ ।
ਦੇਹ ਵਾਂਗਰ ਹੀ ਸ਼ਬਦ ਪੂਜਦਾ,
ਅੱਜ ਪੁਜਾਰੀ ਆਮ ਨਹੀਂ ਹੈ ।
ਸਦੀਆਂ ਤੋਂ ਜੋ ਜਿਹਨ `ਚ ਉੱਕਰੀ,
ਢਾਹੁਣੀ ਰੀਲ਼ ਆਸਾਨ ਨਹੀਂ ਹੈ ।
ਚਿੱਤਰ ਜਾਂ ਚਲ-ਚਿੱਤਰ ਕੋਈ,
ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ ।

ਗੁਰਮੀਤ ਸਿੰਘ ਬਰਸਾਲ (USA)