ਛਬੀਲ !!
ਸਿੱਖ ਗੁਰੂ ਦੇ ਜੰਗ-ਏ-ਮੈਦਾਨ ਵਿੱਚ ਵੀ,
ਪਾਣੀ ਦੁਸ਼ਮਣਾਂ ਤਾਈਂ ਪਿਲਾਂਵਦੇ ਸਨ ।
ਕੀਤਾ ਵਿਤਕਰਾ ਲੰਗਰਾਂ ਵਿੱਚ ਵੀ ਨਹੀਂ,
ਦੋਸਤ-ਦੁਸ਼ਮਣ ਨੂੰ `ਕੱਠੇ ਖੁਆਂਵਦੇ ਸਨ ।
ਦੁਸ਼ਮਣ ਬੰਦੇ ਨੂੰ ਕਦੇ ਵੀ ਜਾਣਿਆਂ ਨਾ,
ਜਿੱਤ ਕੇਵਲ ਬੁਰਿਆਈ ਤੇ ਚਾਂਹਵਦੇ ਸਨ ।
ਨਿਹੱਥੇ ਉੱਪਰ ਨਾ ਕਦੇ ਵੀ ਵਾਰ ਕੀਤਾ,
ਦੁਸ਼ਮਣ ਵੀ ਕਿਰਦਾਰ ਸਲਾਂਹਵਦੇ ਸਨ ।
ਪਾਣੀ ਕਿਸੇ ਨੂੰ ਪਿਆਉਣ ਦੀ ਆੜ ਥੱਲੇ,
ਸਿੰਘ ਕਰ ਨਹੀਂ ਕਦੇ ਧ੍ਰੋਹ ਸਕਦੇ ।।
ਜਿਨਾਂ ਕੀਤਾ ਬਦਨਾਮ ਛਬੀਲ ਤਾਈਂ,
ਸਿੱਖ ਗੁਰੂ ਦੇ ਉਹ ਨਹੀਂ ਹੋ ਸਕਦੇ ।।
ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ