"ਲਾ-ਬੂਫਦੌਰਾ"ਦੀ ਸਮੁੰਦਰੀ ਯਾਤਰਾ !!
ਨਵੀਆਂ ਥਾਵਾਂ ਤੇ ਘੁੰਮਣਾ-ਘੁਮਾਣਾ ਸਭ ਨੂੰ ਚੰਗਾ ਲਗਦਾ ਹੈ। ਜਦੋਂ ਕਦੇ ਨਵੇਂ ਢੰਗ ਤਰੀਕੇ ਨਾਲ ਨਵੇਂ ਦੇਸ਼ ਜਾਂ ਨਵੇਂ ਇਲਾਕੇ ਨੂੰ ਜਾਣਾ ਹੋਵੇ ਤਾਂ ਗੱਲ ਕੁਝ ਹੋਰ ਹੀ ਹੁੰਦੀ ਹੈ। ਅਸੀਂ ਵੀ ਬੱਚਿਆਂ ਦੇ ਆਖੇ ਕਰੂਜ਼-ਸ਼ਿੱਪ ਰਾਹੀਂ ਸਫਰ ਕਰਨ ਦਾ ਮਨ ਬਣਾ ਹੀ ਲਿਆ। ਕੈਲੇਫੋਰਨੀਆਂ ਨਾਲ ਮੈਕਸੀਕੋ ਦਾ ਬਾਰਡਰ ਲਗਣ ਕਾਰਣ ਇਸ ਪਾਸੇ ਨੂੰ ਜਾਣਾ ਹੀ ਸਾਨੂੰ ਸੌਖਾ ਜਾਪਿਆ। ਅਸੀਂ ਸੁਣਿਆ ਸੀ ਕਿ ਕਈਆਂ ਨੂੰ ਲੰਬੇ ਸਮੁੰਦਰੀ ਸਫਰ ਦੌਰਾਨ ਸੀ-ਸਿੱਕਨੈੱਸ ਹੋ ਜਾਂਦੀ ਹੈ, ਸੋ ਅਸੀਂ ਯਾਤਰਾ ਨੂੰ ਛੋਟੀ ਕਰਨ ਦੇ ਖਿਆਲ ਨਾਲ ਮੈਕਸੀਕੋ ਦੇ ਬਾਹਾ ਇਲਾਕੇ ਦਾ "ਇਨਸਨਾਡਾ" ਸ਼ਹਿਰ ਚੁਣਿਆ ਜੋ ਕਿ ਅੱਜ ਕਲ ਬੜੀ ਹੀ ਤੇਜੀ ਨਾਲ ਤਰੱਕੀ ਕਰ ਰਿਹਾ ਦੱਸਿਆ ਜਾਂਦਾ ਹੈ। ਸਾਡੇ ਨਾਲ ਜਾਣ ਲਈ ਮੇਰੇ ਕਾਲੇਜ ਦੇ ਸਮੇਂ ਦੇ ਦੋਸਤ ਦਲਜੀਤ ਸਿੰਘ ਦਾ ਪਰਿਵਾਰ ਵੀ ਸ਼ਾਮਿਲ ਹੋ ਗਿਆ। ਇਸ ਤਰਾਂ ਦੋਹਾਂ ਪਰਿਵਾਰਾਂ ਦੇ ਦਸ ਮੈਂਬਰਾਂ ਦਾ ਸਾਡਾ ਇਕ ਯਾਤਰੂ ਗਰੁੱਪ ਬਣ ਗਿਆ।
ਸਾਨੂੰ ਇਸ ਕਰੂਜ਼ ਦੀ ਬੁਕਿੰਗ ਤਕਰੀਬਨ ਤਿੰਨ ਮਹੀਨੇ ਪਹਿਲਾਂ ਕਰਵਾਉਣੀ ਪਈ ਸੀ। ਲੌਸ-ਏਂਜਲਸ ਦੀ "ਲੌਂਗ-ਬੀਚ" ਤੋਂ ਇਸ ਪਾਸੇ ਨੂੰ ਹਫਤੇ ਦੇ ਦੋ ਕਰੂਜ਼ ਚਲਦੇ ਹਨ। ਪਹਿਲਾ ਸੋਮਵਾਰ ਤੋਂ ਚੱਲਕੇ ਸ਼ੁੱਕਰਵਾਰ ਨੂੰ ਵਾਪਸ ਆਉਂਦਾ ਹੈ ਦੂਜਾ ਸ਼ੁਕਰਵਾਰ ਨੂੰ ਚੱਲਕੇ ਸੋਮਵਾਰ ਵਾਪਸ ਪਰਤਦਾ ਹੈ। ਸੋ ਸਾਡਾ ਕਰੂਜ਼ ਵੀਕ-ਐਂਡ ਵਾਲਾ ਸੀ। ਅਮਰੀਕਾ ਵਿੱਚ ਇਸ ਤਰਾਂ ਦਸਾਂ ਬੰਦਿਆਂ ਦਾ ਇਕੱਠੇ ਛੁੱਟੀ ਲੈ ਸਕਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸੇ ਕਾਰਣ ਸਭ ਬੱਚਿਆਂ ਦੀ ਪੜਾਈ ਅਤੇ ਵੱਡਿਆਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਇੱਕੋ ਟਾਈਮ ਨੀਯਤ ਕਰਨਾ ਵੱਡਾ ਕਾਰਜ ਸੀ ਅਤੇ ਉੱਤੋਂ ਕਰੂਜ ਵਿੱਚ ਬੱਚਿਆਂ ਦੀ ਇੱਛਾ ਅਨੁਸਾਰ ਉਸੇ ਸਮੇ ਕਮਰਿਆਂ ਦਾ ਉਪਲਬਧ ਹੋਣਾ। ਅਸਲ ਵਿੱਚ ਕਰੂਜ਼ ਵਿੱਚ ਤਿੰਨ ਤਰਾਂ ਦੇ ਕਮਰੇ ਹੁੰਦੇ ਹਨ ਜੋ ਯਾਤਰੂਆਂ ਨੂੰ ਦਿੱਤੇ ਜਾਦੇ ਹਨ। ਅੰਦਰਲੇ ਕਮਰਿਆਂ ਨੂੰ ਅੰਟੀਰੀਅਰ ਰੂਮ ਆਖਦੇ ਹਨ। ਜਿਨਾਂ ਵਿੱਚ ਕੋਈ ਬਾਰੀ ਨਹੀਂ ਹੁੰਦੀ। ਦੂਸਰੀ ਤਰਾਂ ਦੇ ਕਮਰਿਆਂ ਨੂੰ ਓਸ਼ਨ-ਵਿਊ ਆਖਦੇ ਹਨ ਜਿਨਾਂ ਵਿੱਚ ਇਕ ਖੁਲੇ ਸਮੁੰਦਰ ਵੱਲ ਨਾਂ ਖੁਲਣ ਵਾਲੀ ਸੀਸੇ ਦੀ ਵੱਡੀ ਬਾਰੀ ਹੁੰਦੀ ਹੈ। ਤੀਸਰੀ ਤਰਾਂ ਦੇ ਕਮਰੇ ਨੂੰ ਸਵੀਟ ਆਖਦੇ ਹਨ ਜੋ ਜਿਆਦਾ ਖੁੱਲੇ ਹੁੰਦੇ ਹਨ ਅਤੇ ਇਹਨਾਂ ਵਿੱਚ ਇਸ਼ਨਾਨ ਲਈ ਜਕੂਜੀ (ਘੂੰਮ ਰਹੇ ਪਾਣੀ ਵਾਲਾ ਟੱਬ) ਵੀ ਹੁੰਦਾ ਹੈ ਜਦਕਿ ਦੂਜੇ ਕਮਰਿਆਂ ਵਿੱਚ ਸਧਾਰਣ ਬਾਥਰੂਮ ਹੁੰਦੇ ਹਨ। ਇਕ ਛੋਟੇ ਫਰਿੱਜ ਵਿੱਚ ਕੁਝ ਪਾਣੀ ਅਤੇ ਸੋਢੇ ਦੀਆਂ ਬੋਤਲਾਂ ਵੀ ਉਪਲਬਧ ਹੁੰਦੀਆਂ ਹਨ। ਸੀਸੇ ਦੀ ਵੱਡੀ ਬਾਰੀ ਦੇ ਨਾਲ ਲਗਦੀ ਇਕ ਬਾਲਕੋਨੀ ਵੀ ਹੁੰਦੀ ਹੈ ਜੋ ਕਿ ਸਮੁੰਦਰ ਦਾ ਨਜਾਰਾ ਪੇਸ਼ ਕਰਦੀ ਹੈ ਇਸ ਬਾਲਕੋਨੀ ਵਿੱਚ ਕੁਝ ਕੁਰਸੀਆਂ ਅਤੇ ਟੇਬਲ ਪਏ ਹੁੰਦੇ ਹਨ ਜਿੱਥੇ ਬੈਠਕੇ ਖੁੱਲੇ ਸਮੁੰਦਰ ਦੀਆਂ ਲਹਿਰਾਂ ਨੂੰ ਵੇਖਿਆ ਜਾ ਸਕਦਾ ਹੈ। ਹਰ ਕਮਰੇ ਵਿੱਚ ਟੀਵੀ ਉਪਲਬਧ ਹੁੰਦਾ ਹੈ। ਸਾਡੇ ਕੀਤੇ ਨਿਸ਼ਚਿਤ ਦਿਨ ਤੇ ਸਾਨੂੰ ਕੇਵਲ ਇਕ ਹੀ ਸਵੀਟ ਮਿਲਿਆ। ਅਸੀਂ ਉਹਨਾਂ ਨੂੰ ਬੇਨਤੀ ਕਰਕੇ ਉਸੇ ਲੈਵਲ ਤੇ ਇਕ ਸੀ ਵਿਊ ਰੂਮ ਵੀ ਬੁਕ ਕਰਵਾ ਲਿਆ ਉਹਨਾਂ ਦੇ ਦੱਸਣ ਅਨੁਸਾਰ ਦੋਵਾਂ ਕਮਰਿਆਂ ਦੀ ਕਪੈਸਟੀ ਪੰਜ ਪੰਜ ਦੀ ਸੀ। ਪਰਬੰਧਕਾਂ ਨੇ ਅੱਧੀ ਫੀਸ ਉਸੇ ਵਕਤ ਅਤੇ ਅੱਧੀ ਇਕ ਮਹੀਨੇ ਬਾਅਦ ਚੁੱਕਣ ਦੀ ਗਲ ਕਰਕੇ ਕਰੈਡਿਟ ਕਾਰਡ ਦਾ ਨੰਬਰ ਲੈ ਲਿਆ ।ਉਹਨਾਂ ਨੇ ਦੱਸਿਆ ਕਿ ਕਰੂਜ ਕੈਂਸਲ ਕਰਨ ਤੇ ਸਾਨੂੰ ਪੂਰੀ ਰਕਮ ਵਾਪਿਸ ਨਹੀਂ ਹੋਵੇਗੀ। ਉਹਨਾਂ ਇਕ ਹੋਰ ਚਿਤਾਵਨੀ ਵੀ ਦਿੱਤੀ ਕਿ ਮੌਸਮ ਕਾਰਣ ਕਰੂਜ ਦਾ ਸਮਾਂ ਬਦਲਿਆ ਵੀ ਜਾ ਸਕਦਾ ਹੈ। ਇਸ ਤਰਾਂ ਤਿੰਨ ਮਹੀਨਿਆਂ ਤੱਕ ਇਹ ਹੀ ਚਿੰਤਾ ਬਣੀ ਰਹੀ ਕਿ ਕਰੂਜ ਵਾਲੇ ਦਿਨ ਕਿਤੇ ਮੌਸਮ ਨਾਂ ਖਰਾਬ ਹੋ ਜਾਵੇ, ਕੋਈ ਮੈਂਬਰ ਢਿੱਲਾ-ਮੱਠਾ ਨਾਂ ਹੋ ਜਾਵੇ ਜਾਂ ਕੋਈ ਜਰੂਰੀ ਕੰਮ ਨਾ ਨਿਕਲ ਆਵੇ। ਅਗਰ ਅਜਿਹਾ ਹੁੰਦਾ ਹੈ ਤਾਂ ਕੇਵਲ ਪੈਸਿਆਂ ਦਾ ਹੀ ਨੁਕਸਾਨ ਨਹੀਂ ਹੋਵੇਗਾ ਸਗੋਂ ਮੁੜ ਸਾਰਿਆਂ ਨੂੰ ਅਗਲੇ ਕਰੂਜ਼ ਸਮੇ ਇੱਕੋ ਵਖ਼ਤ ਛੁੱਟੀ ਇਕੱਠੀ ਕਰਨੀ ਔਖੀ ਹੋ ਜਾਵੇਗੀ । ਪਰ ਅਜਿਹਾ ਕੋਈ ਚੱਕਰ ਨਹੀਂ ਪਿਆ। ਦੋ ਦਿਨ ਪਹਿਲਾਂ ਅਸੀਂ ਹੋਮਲੈਂਡ ਸਕਿਉਰਟੀ ਨੂੰ ਆਪਣੇ ਅਮਰੀਕਨ ਦਸਤਾਵੇਜਾਂ ਦੇ ਨੰਬਰ ਦੱਸਕੇ ਆਨ ਲਾਈਨ ਚੈਕ ਇਨ ਕਰਕੇ ਕੰਪਿਊਟਰ ਰਾਹੀਂ ਬੋਰਡਿੰਗ ਪਾਸ ਕੱਡ ਲਏ ਸਨ। ਬੈਗਾਂ ਤੇ ਲਾਉਣ ਲਈ ਸਬੰਧਿਤ ਕਮਰਿਆਂ ਦੇ ਨੰਬਰਾਂ ਵਾਲੇ ਟੈਗ ਵੀ ਲੈ ਲਏ ਸਨ।
ਨਿਸ਼ਚਿਤ ਦਿਨ ਤੇ ਅਸੀਂ ਅੱਗੜ-ਪਿੱਛੜ ਗੱਡੀਆਂ ਲਾਕੇ "ਸੈਨਹੋਜ਼ੇ" ਤੋਂ ਛੇ ਘੰਟਿਆਂ ਵਿੱਚ "ਲੌਂਗ-ਬੀਚ" ਪਹੁੰਚ ਗਏ ਸਾਂ। ਪਾਰਕਿੰਗ ਵਿੱਚ ਗੱਡੀਆਂ ਖੜੀਆਂ ਕਰਕੇ ਆਪੋ ਆਪਣਾ ਸਮਾਨ ਚੁੱਕ, ਚੈੱਕ ਇਨ ਵਾਲੀ ਜਗਹ ਪੁੱਜ ਗਏ। ਚੈੱਕ ਇਨ ਵਾਲਿਆਂ ਨੇ ਸਾਡੇ ਬੈਗ ਲੈਕੇ ਦੱਸਿਆ ਕਿ ਇਹ ਤੁਹਾਡੇ ਕਮਰਿਆਂ ਵਿੱਚ ਪੁੱਜ ਜਾਣਗੇ। ਸਾਡਾ ਕੰਮ ਕੇਵਲ ਸਮਾਨ ਪਹੁੰਚਾਉਣ ਵਾਲਿਆ ਨੂੰ ਟਿੱਪ ਦੇਣਾ ਹੀ ਸੀ ਜੋ ਉਹਨਾ ਨੇ ਖੁਦ ਹੀ ਦੱਸ ਦਿੱਤਾ ਸੀ। ਚੈਕ ਇੰਨ ਵੇਲੇ ਉਹਨਾ ਸਾਡੇ ਜਰੂਰੀ ਦਸਤਾਵੇਜ ਦੇਖਣ ਤੋਂ ਬਿਨਾ ਸਭ ਦੀਆਂ ਤਸਵੀਰਾ ਲੈਕੇ ਸਿਸਟਮ ਵਿੱਚ ਪਾ ਲਈਆਂ ਅਤੇ ਸਾਨੂੰ ਕਮਰਿਆਂ ਦੀਆਂ ਕਾਰਡਾਂ ਵਰਗੀਆਂ ਚਾਬੀਆਂ ਸੌਂਪ ਦਿੱਤੀਆਂ। ਉਸਤੋਂ ਅੱਗੇ ਚਲਦਿਆਂ ਹੀ ਸਾਡੀਆਂ ਗਰੁੱਪ ਫੋਟੋਆਂ ਲਈਆਂ ਗਈਆ। ਜਿਵੇਂ ਹੀ ਅਸੀਂ ਵਿਹਲੇ ਹੋਕੇ ਅੱਗੇ ਵਧੇ ਤਾਂ ਇਕ ਬਹੁਤ ਹੀ ਵੱਡੇ ਅਕਾਰ ਦਾ ਕਾਰਨੀਵਲ ਕਰੂਜ਼ ਸ਼ਿਪ ਸਾਹਮਣੇ ਖੜਾ ਸੀ। ਇਕ ਲੰਬੇ ਜਿਹੇ ਪੁਲ ਨਾਲ ਅੱਧ ਵਿਚਾਲਿਓਂ ਜੁੜੇ ਅਜਿਹੇ ਸ਼ਿੱਪ ਨੂੰ ਨਜਦੀਕ ਤੋਂ ਦੇਖਣ ਦਾ ਇਹ ਪਹਿਲਾ ਮੌਕਾ ਸੀ। ਸਾਰੇ ਯਾਤਰੂ ਫਟਾ ਫਟ ਜਹਾਜ ਦੀਆਂ ਤਸਵੀਰਾਂ ਖਿੱਚੀ ਜਾ ਰਹੇ ਸਨ। ਪੁਲ ਪਾਰ ਕਰਕੇ ਅਸੀਂ ਜਿਵੇਂ ਹੀ ਸ਼ਿੱਪ ਵਿੱਚ ਦਾਖਲ ਹੋਏ ਤਾਂ ਉੱਥੇ ਵੱਖਰਾ ਹੀ ਨਜਾਰਾ ਸੀ। ਇਕ ਗੋਲ ਜਿਹੀ ਅੱਠ ਨੌਂ ਮੰਜਲੀ ਲਾਬੀ ਜਿਸਨੂੰ ਉੱਪਰ ਤੋਂ ਸੀਸੇ ਦੀ ਛੱਤ ਨਾਲ ਢਕਿਆ ਹੋਇਆ ਸੀ ਸਾਡੇ ਸਾਹਮਣੇ ਸੀ। ਰੰਗ-ਬਰੰਗੀਆਂ ਲਾਈਟਾਂ ਦੀ ਭਰਮਾਰ ਕਿਸੇ ਲਾਸ ਵੇਗਸ ਦੇ ਕਸੀਨੋ ਦਾ ਭੁਲੇਖਾ ਪਾ ਰਹੀ ਸੀ। ਸਭ ਤੋਂ ਹੇਠਲੇ ਡੈੱਕ ਤੇ ਯਾਤਰੂ ਉੱਥੇ ਸਥਿੱਤ ਕੁਝ ਦਫਤਰਾਂ ਵਿਚੋਂ ਲੋੜੀਂਦੀ ਜਾਣਕਾਰੀ ਲੈ ਰਹੇ ਸਨ। ਸਾਡਾ ਸਮਾਨ ਅਜੇ ਕਮਰਿਆਂ ਵਿੱਚ ਨਹੀਂ ਪੁੱਜਿਆ ਸੀ ਸੋ ਅਸੀਂ ਇਸ ਵਖਤ ਸ਼ਿੱਪ ਦੇ ਉਪਰਲੇ ਡੈੱਕਾਂ ਨੂੰ ਦੇਖਣ ਦੇ ਇਰਾਦੇ ਨਾਲ ਐਲੀਵੇਟਰ ਵਿੱਚ ਚੜ੍ਹ ਗਏ ਜਿਸਦੀਆਂ ਦੀਵਾਰਾਂ ਰੰਗ-ਬਰੰਗੇ ਪਾਰਦਰਸ਼ੀ ਸੀਸਿਆਂ ਦੀਆਂ ਹੋਣ ਕਾਰਣ ਵੱਖਰਾ ਹੀ ਨਜਾਰਾ ਪੇਸ਼ ਹੋ ਰਿਹਾ ਸੀ। ਜਿੱਥੇ ਜਾਕੇ ਸਾਡੀ ਲਿਫਟ ਰੁਕੀ ਉਥੇ ਦੋ ਵੱਡੇ ਵੱਡੇ ਸਵਿੰਮਿੰਗ ਪੂਲ ਸਨ। ਉਹਨਾਂ ਦੇ ਦੁਆਲੇ ਦੋ ਵੱਡੇ ਹੌਟ ਵਾਟਰ ਦੇ ਟੱਬ (ਜਕੂਜ਼ੀ) ਸਨ। ਇਕ ਪਾਸੇ ਉੱਚੀ ਜਿਹੀ ਲੱਕੜ ਦੀ ਸਟੇਜ ਬਣੀ ਹੋਈ ਸੀ ਜਿਸ ਤੇ ਗਾਉਣ ਅਤੇ ਨੱਚਣ ਦਾ ਪਰਬੰਧ ਸੀ। ਪੂਲਾਂ ਦੇ ਦੁਆਲੇ ਦੂਰ ਤੱਕ ਲੰਬੀਆਂ ਮੰਜਿਆਂ ਵਰਗੀਆਂ ਕੁਰਸੀਆਂ ਸਨ ਜਿਨਾਂ ਦਾ ਸਿਰਹਾਣੇ ਵਲੋਂ ਕੁਝ ਹਿਸਾ ਆਪਣੀ ਮਰਜੀ ਅਨੁਸਾਰ ਸਿਰ ਉੱਚਾ ਰੱਖਣ ਲਈ ਅਡਜੱਸਟਏਬਲ ਹੁੰਦਾ ਹੈ। ਸਾਈਡਾਂ ਤੇ ਟੈਨਸ ਖੇਡਣ ਵਾਲੇ ਟੇਬਲ ਫਿੱਟ ਕੀਤੇ ਹੋਏ ਸਨ। ਇਥੋਂ ਇਕ ਪਾਸੇ "ਲੌਂਗ-ਬੀਚ" ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਦਿਖਦੀਆਂ ਸਨ ਜਦ ਕਿ ਦੂਜੇ ਪਾਸੇ ਖੁੱਲਾ ਸਮੁੰਦਰ ਨਜਰ ਆ ਰਿਹਾ ਸੀ ਜਿੱਧਰ ਕਿ ਸ਼ਿੱਪ ਨੇ ਜਾਣਾ ਸੀ। ਉ੍ੱਥੇ ਦੂਜੇ ਪਾਸੇ ਇਕ ਹੋਰ ਸ਼ਿੱਪ ਖੜਾ ਦਿਖ ਰਿਹਾ ਸੀ ਜਿਸਦਾ ਇਕ ਪਾਸਾ ਧਰਤੀ ਨਾਲ ਲਗਦਾ ਸੀ ਜਦਕਿ ਬਾਕੀ ਦੇ ਤਿੰਨੇ ਪਾਸੇ ਵੱਡੇ ਵੱਡੇ ਪੱਥਰ ਸੁੱਟਕੇ ਚਾਰਦੀਵਾਰੀ ਜਿਹੀ ਕੀਤੀ ਲਗਦੀ ਸੀ। ਪੁੱਛਣ ਤੇ ਪਤਾ ਲੱਗਾ ਕਿ ਇਹ ਸ਼ਿੱਪ ਅੱਜ ਕਲ ਕਿਤੇ ਨਹੀਂ ਜਾਂਦਾ ਸਗੋਂ ਇਸਨੂੰ ਇੱਕ ਵੱਡੇ ਹੋਟਲ ਵਜੋਂ ਵਰਤਿਆ ਜਾ ਰਿਹਾ ਹੈ। ਇਸਦੇ ਕਮਰੇ ਕਿਰਾਏ ਤੇ ਚੜਦੇ ਹਨ ਅਤੇ ਹਾਲ ਪਾਰਟੀਆਂ ਲਈ ਵਰਤੇ ਜਾਦੇ ਹਨ। ਇਸ ਸ਼ਿੱਪ ਵਾਰੇ ਕਈ ਹਾਂਟਿਡ (ਭੂਤਾਂ ਵਾਲੀਆਂ) ਕਥਾਵਾਂ ਵੀ ਸੁਨਣ ਨੂੰ ਮਿਲੀਆਂ। ਇਸ ਸ਼ਿੱਪ ਨੂੰ ਅੰਦਰੋਂ ਦੇਖਣ ਲਈ ਟਿਕਟ ਨਾਲ ਇਕ ਗਾਈਡਡ ਟੂਰ ਦਾ ਵੀ ਪਰਬੰਧ ਹੈ। ਸਾਨੂੰ ਕੁਝ ਯਾਤਰੂ ਉਸ ਸ਼ਿੱਪ ਤੇ ਘੁੰਮਦੇ ਨਜਰੀਂ ਵੀ ਪਏ। ਅਸੀਂ ਏਧਰ ਓਧਰ ਦੇਖਦੇ ਆਪਣੇ ਪੰਜਾਬੀ ਸੁਭਾਅ ਅਨੁਸਾਰ ਉਸ ਪਾਸੇ ਵਲ ਤੁਰ ਪਏ ਜਿੱਧਰ ਲੋਕ ਖਾ ਪੀ ਰਹੇ ਸਨ। ਉੱਥੇ ਜਾ ਕੇ ਪਤਾ ਲੱਗਿਆ ਕਿ ਇੱਥੇ ਦੁਨੀਆਂ ਭਰ ਦੀਆਂ ਜੋ ਖਾਣ ਵਾਲੀਆਂ ਵਸਤਾਂ ਵੱਖਰੇ ਵੱਖਰੇ ਕਾਊਂਟਰਾਂ ਤੇ ਸਜਾ ਕੇ ਰੱਖੀਆਂ ਗਈਆਂ ਹਨ ਇਹ ਸਭ ਯਾਤਰੂਆਂ ਲਈ ਮੁਫਤ ਹਨ ਜੋ ਕਿ ਚੌਬੀ ਘੰਟੇ ਹਾਜਰ ਹਨ। ਕੋਈ ਕਦੋਂ ਵੀ ਕਿੰਨਾ ਵੀ ਖਾ ਸਕਦਾ ਹੈ ਜਿਸਨੂੰ ਅੰਗਰੇਜੀ ਭਾਸ਼ਾ ਵਿੱਚ ਬਫ਼ੇ ਆਖਦੇ ਹਨ। ਸੋ ਅਸੀਂ ਇੱਥੇ ਖਾਂਦੇ-ਪੀਦਿਆਂ ਕਾਫੀ ਸਮਾਂ ਗੁਜਾਰ ਕੇ ਜਦੋਂ ਕਮਰਿਆਂ ਵਿੱਚ ਪੁੱਜੇ ਤਾਂ ਸਾਡਾ ਸਮਾਨ ਉੱਥੇ ਪੁੱਜ ਚੁੱਕਾ ਸੀ। ਹਰ ਕਮਰੇ ਵਿੱਚ ਚਾਰ ਚਾਰ ਜਣਿਆਂ ਦੇ ਪੈਣ ਦੀ ਜਗਹ ਤਾਂ ਪਹਿਲਾਂ ਹੀ ਸੀ ਪੰਜਵੇਂ ਲਈ ਰੂਮ ਸਰਵਿਸ ਵਾਲਿਆਂ ਚੱਕਵਾਂ ਮੰਜਾ ਲਗਾ ਦਿੱਤਾ ਸੀ।
ਕੁਝ ਸਮਾਂ ਬਾਅਦ ਅਨਾਊਂਸਮੈਂਟ ਹੋਈ ਕਿ ਸਭ ਯਾਤਰੂ ਆਪੋ ਆਪਣੇ ਡੈਕਾਂ ਅਨੁਸਾਰ ਫਲਾਂ ਫਲਾਂ ਲਾਬੀਆਂ ਵਿੱਚ ਪੁੱਜ ਜਾਣ। ਅਸੀਂ ਸਭ ਦੱਸੀ ਲਾਬੀ ਵਿੱਚ ਪੁੱਜ ਗਏ। ਉੱਥੇ ਸਾਨੂੰ ਸਭ ਨੂੰ ਸੁਰੱਖਿਆ ਵਾਰੇ ਦੱਸਿਆ ਗਿਆ ਕਿ ਕਿੰਝ ਐਮਰਜੈਂਸੀ ਦੌਰਾਨ ਲਾਈਫ ਜਾਕਟਾਂ ਜੋ ਸਾਡੇ ਹੀ ਕਮਰਿਆਂ ਵਿੱਚ ਪਈਆਂ ਹਨ,ਨੂੰ ਕਿੰਝ ਵਰਤਣਾ ਹੈ ਫਿਰ ਸਾਨੂੰ ਜਹਾਜ ਨਾਲ ਲਟਕਦੀਆਂ ਮੋਟਰ ਕਿਸ਼ਤੀਆਂ ਕੋਲ ਲੈ ਜਾਕੇ ਇਹ ਦੱਸਿਆ ਗਿਆ ਕਿ ਲੋੜ ਵੇਲੇ ਅਨਾਊਂਸਮੈਂਟ ਤੋਂ ਬਾਅਦ ਇਨ੍ਹਾਂ ਕਿਸ਼ਤੀਆਂ ਦੀ ਕਿੰਝ ਵਰਤੋਂ ਕੀਤੀ ਜਾ ਸਕਦੀ ਹੈ। ਅਜਿਹੀਆਂ ਨਸੀਹਤਾਂ ਸੁਣਕੇ ਅਸੀਂ ਡਰੇ ਮਨੀਂ ਕਮਰਿਆਂ ਵਿੱਚ ਆ ਗਏ। ਸਾਡੇ ਦਿਮਾਗਾਂ ਵਿੱਚ ਟਾਈਟੈਨਕ ਮੂਵੀ ਵਿੱਚ ਡੁੱਬ ਰਹੇ ਜਹਾਜ ਦੀ ਮੂਵੀ ਬਦੋ-ਬਦੀ ਆ ਰਹੀ ਸੀ।
ਕਮਰਿਆਂ ਵਿੱਚ ਕੁਝ ਚਿਰ ਅਰਾਮ ਕਰਕੇ ਅਸੀਂ ਡਾਈਨਿੰਗ ਰੂਮ ਵਿੱਚ ਪੁੱਜ ਗਏ। ਅਸੀਂ ਰਿਜ਼ਰਵੇਸ਼ਨ ਵੇਲੇ ਹੀ ਸਭ ਲਈ ਜਲਦੀ ਡਾਈਨਿੰਗ ਦਾ ਸਮਾਂ ਫਿਕਸ ਕਰਵਾ ਲਿਆ ਸੀ। ਜਲਦੀ ਡਿਨਰ ਛੇ ਵਜੇ ਮਿਲਦਾ ਸੀ ਜਦ ਕਿ ਬਾਅਦ ਵਾਲਿਆਂ ਲਈ ਸਮਾਂ ਸਾਡੇ ਅੱਠ ਵਜੇ ਦਾ ਸੀ। ਟੇਬਲਾਂ ਤੇ ਪਰਿਵਾਰਾਂ ਅਨੁਸਾਰ ਨੰਬਰ ਲੱਗੇ ਸਨ। ਹਰ ਇਕ ਟੇਬਲ ਤੇ ਡਿਨਰ ਸਰਵ ਕਰਨ ਵਾਲੇ ਮੈਨਿਓੂ ਰਾਹੀਂ ਵੱਖ ਵੱਖ ਤਰਾਂ ਦੇ ਭੋਜਨਾਂ ਦੇ ਆਰਡਰ ਲਏ ਜਾ ਰਹੇ ਸਨ। ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਸਪੀਕਰ ਵਿੱਚ ਡਾਂਸ ਲਈ ਆਖਿਆ ਗਿਆ ਅਤੇ ਵਰਤਾਵਿਆਂ ਨੇ ਖਾਲੀ ਜਗਾ ਤੇ ਮਿਊਜ਼ਿਕ ਦੀ ਧੁਨ ਤੇ ਨੱਚਣਾ ਸ਼ੁਰੂ ਕੀਤਾ। ਕੁਝ ਯਾਤਰੂ ਵੀ ਉਹਨਾਂ ਦੇ ਨਾਚ ਵਿੱਚ ਸ਼ਾਮਿਲ ਹੋ ਗਏ। ਗੀਤ ਖਤਮ ਹੁੰਦਿਆਂ ਸਭ ਨੇ ਤਾੜੀਆਂ ਮਾਰੀਆਂ ਅਤੇ ਖਾਣੇ ਦਾ ਦੌਰ ਸ਼ੁਰੂ ਹੋ ਗਿਆ। ਇਕ ਟੇਬਲ ਤੋਂ ਅਚਾਨਕ "ਹੈਪੀ ਬਰਥ ਡੇ" ਦੀ ਧੁੰਨ ਗੂੰਜਣ ਲੱਗੀ ਤਾਂ ਸਭ ਦਾ ਧਿਆਨ ਉਧਰ ਚਲਿਆ ਗਿਆ। ਉਸ ਟੇਬਲ ਤੇ ਕਿਸੇ ਦੇ ਜਨਮ ਦਿਨ ਦੇ ਕੇਕ ਕੱਟਣ ਦੀ ਰਸਮ ਹੋ ਰਹੀ ਸੀ। ਸਾਨੂੰ ਦੱਸਿਆ ਗਿਆ ਕਿ ਸਫਰ ਦੌਰਾਨ ਅਗਰ ਕਿਸੇ ਯਾਤਰੂ ਦਾ ਜਨਮ ਦਿਨ ਆ ਜਾਵੇ ਤਾਂ ਇੱਥੇ ਇਸੇ ਤਰਾਂ ਕੇਕ ਕੱਟੇ ਜਾਦੇ ਹਨ। ਜਨਮ ਦਿਨ ਵਾਰੇ ਉਹਨਾਂ ਪਹਿਲਾਂ ਹੀ ਚੈੱਕ ਇੰਨ ਵੇਲੇ ਪਾਸਪੋਰਟਾਂ ਤੋਂ ਨੋਟ ਕੀਤਾ ਹੁੰਦਾ ਹੈ। ਸਾਨੂੰ ਪਤਾ ਚੱਲਿਆ ਕਿ ਹਰ ਰੋਜ ਇਸ ਹਾਲ ਵਿੱਚ ਡਿਨਰ ਲਈ ਸਾਡਾ ਇਹੀ ਟੇਬਲ ਰਾਖਵਾਂ ਹੈ। ਲੰਚ ਅਤੇ ਬਰੇਕਫਾਸਟ ਦਾ ਵੱਖਰੇ ਹਾਲਾਂ ਵਿੱਚ ਪਰਬੰਧ ਸੀ। ਇਨੀਂ ਵਧੀਆ ਖਾਤਿਰਦਾਰੀ ਤੋਂ ਬਾਅਦ ਵੀ ਬਹੁਤ ਯਾਤਰੂ ਬਫਿਆਂ ਵੱਲ ਵਿਅਸਤ ਸਨ ਸ਼ਾਇਦ ਉਹ ਆਪਣੀ ਮਰਜੀ ਨਾਲ ਵੱਖ ਵੱਖ ਭੋਜਨਾਂ ਦੇ ਟੇਸਟ ਕਰਨ ਨੂੰ ਤਰਜੀਹ ਦੇ ਰਹੇ ਸਨ। ਸਾਨੂੰ ਪਤਾ ਲੱਗਾ ਕਿ ਖਾਣਾ ਬਨਾਉਣ ਵਾਲੇ ਕੁੱਕਾਂ ਵਿੱਚ ਜਿਆਦਾ ਭਾਰਤੀ ਹਨ ਜਿਨਾਂ ਨੂੰ ਕਹਿਣ ਤੇ ਉਹ ਹਰ ਤਰਾਂ ਦਾ ਭਾਰਤੀ ਖਾਣਾ ਤਿਆਰ ਕਰ ਦਿੰਦੇ ਹਨ।
ਅਸੀਂ ਖਾਣਾ ਖਾਕੇ ਸ਼ਿੱਪ ਨੂੰ ਘੁੰਮਕੇ ਦੇਖਣ ਲੱਗੇ। ਸਾਡੇ ਖਾਣਾ ਖਾਂਦਿਆਂ ਹੀ ਸ਼ਿੱਪ ਆਪਣੀ ਮੰਜਿਲ ਵਲ ਚੱਲ ਚੁੱਕਾ ਸੀ ਜਿਸਦਾ ਕਿ ਖਾਣੇ ਦੌਰਾਨ ਬਿਲਕੁਲ ਵੀ ਪਤਾ ਨਹੀਂ ਸੀ ਚੱਲਿਆ। ਸ਼ਿੱਪ ਦੇ ਛੇ ਡੈਕਾਂ ਤੇ ਯਾਤਰੂਆਂ ਦੇ ਕਮਰੇ ਸਨ। ਛੇ ਡੈਕਾਂ ਤੇ ਖਾਣ ਪੀਣ ਅਤੇ ਇੰਟਰਟੇਨਮੈਂਟ ਦੇ ਹਾਲ ਸਨ। ਸ਼ਰਾਬ ਪੀਣ ਵਾਲਿਆਂ ਲਈ ਬਾਰਾਂ ਸਨ, ਜੂਆ ਖੇਡਣ ਵਾਲਿਆਂ ਲਈ ਕਸੀਨੋ ਸਨ। ਸਿਹਤ ਬਣਾਉਣ ਵਾਲਿਆਂ ਲਈ ਜਿੰਮ ਸੀ, ਭਾਫ ਨਾਲ ਇਸ਼ਨਾਨ ਕਰਨ ਦੀ ਜਗਾਹ ਸੀ। ਥੱਕੇ-ਟੁਟਿਆਂ ਲਈ ਮਸਾਜ ਸੈਂਟਰ ਸਨ, ਔਰਤਾਂ ਲਈ ਬਿਊਟੀ ਸੈਂਟਰ ਅਤੇ ਹੋਟ ਵਾਟਰ ਸਪਾ ਆਦਿ ਸਨ। ਕਿਤੇ ਮਿਊਜਿਕ ਦੇ ਸ਼ੋ ਹੋ ਰਹੇ ਸਨ, ਕਿਤੇ ਡਾਂਸ ਦੇ ਅਤੇ ਕਿਤੇ ਕੁਮੇਡੀ ਸੌ ਚੱਲ ਰਹੇ ਸਨ। ਵੱਖ ਵੱਖ ਸਮਿਆਂ ਤੇ ਹੋਣ ਵਾਲੇ ਸ਼ੋਆਂ ਦੀ ਜਾਣਕਾਰੀ ਪੇਪਰਾਂ ਤੇ ਛਾਪਕੇ ਕਮਰਿਆਂ ਵਿੱਚ ਪੁਚਾ ਦਿੱਤੀ ਜਾਦੀ ਸੀ। ਜਹਾਜ ਦੇ ਪਿਛਲੇ ਹਿੱਸੇ ਵਿੱਚ ਦੋ ਵੱਡੇ ਗਰਮ ਪਾਣੀ ਦੇ ਟੱਬ ਸਨ ਜਿੱਥੇ ਲਿਖਿਆ ਗਿਆ ਸੀ ਕਿ ਇਸ ਏਰੀਏ ਵਿੱਚ 21 ਸਾਲ ਤੋਂ ਛੋਟਾ ਨਹੀਂ ਆ ਸਕਦਾ। ਪੁੱਛਣ ਤੇ ਉਹਨਾ ਦੱਸਿਆ ਕਿ ਇਹ ਏਰੀਆ ਬਿਲਕੁਲ ਜਹਾਜ ਦੇ ਪਿੱਛੇ ਹੋਣ ਅਤੇ ਸਿੱਧਾ ਸਮੁੰਦਰ ਉਤੇ ਹੋਣ ਕਾਰਣ ਬੱਚਿਆਂ ਲਈ ਸੁਰੱਖਿਅਤ ਨਹੀਂ ਹੈ। ਸ਼ਿੱਪ ਦੇ ਅਗਲੇ ਹਿੱਸੇ ਵਿੱਚ ਸਭ ਤੋਂ ਉਪਰਲੇ ਡੈੱਕ ਤੇ ਇਕ ਗੌਲਫ ਦਾ ਗਰਾਊਂਡ ਸੀ ਜਿੱਥੇ ਅਸੀਂ ਤੇਜ ਹਵਾ ਵਿੱਚ ਗੌਲਫ ਖੇਡਕੇ ਭਰਪੂਰ ਆਨੰਦ ਲਿਆ। ਜਦੋਂ ਅਸੀਂ ਬਾਲ ਹਿੱਟ ਕਰਦੇ ਸੀ ਤਾਂ ਹਵਾ ਸਾਡੀ ਇੱਛਾ ਖਿਲਾਫ ਆਪਣੀ ਮਰਜੀ ਨਾਲ ਬਾਲ ਨੂੰ ਹੋਰ ਕਿਧਰੇ ਲੈ ਜਾਂਦੀ ਸੀ। ਪਿਛਲੇ ਹਿੱਸੇ ਦੇ ਸਭ ਤੋਂ ਉਪਰਲੇ ਹਿੱਸੇ ਤੇ ਬੱਚਿਆਂ ਲਈ ਵਾਟਰ ਸਲਾਈਡਾਂ ਬਣੀਆਂ ਸਨ ਜੋ ਕਿ ਪੌੜੀਆਂ ਰਾਹੀਂ ਹੋਰ ਉੱਪਰ ਚੜਕੇ ਵਿੰਗੇ ਟੇਡੇ ਢੰਗ ਨਾਲ ਘੁਮਾਕੇ ਬੱਚਿਆਂ ਨੂੰ ਹੇਠਾਂ ਪਾਣੀ ਵਿੱਚ ਲਿਆ ਸੁੱਟਦੀਆਂ ਸਨ। ਕਰੂਜ ਦੀ ਉਪਰਲੀ ਛੱਤ ਤੋਂ ਪੂਲ ਚੇਅਰਾਂ ਤੇ ਲੇਟਕੇ ਖੁਲੇ ਸਮੁੰਦਰ ਨੂੰ ਤੱਕਣ ਦਾ ਨਜਾਰਾ ਵੱਖਰਾ ਹੀ ਹੁੰਦਾ ਹੈ। ਜਿਆਦਾ ਯਾਤਰੂ ਖਾ ਪੀ ਕੇ ਇਹਨਾਂ ਲੰਬੀਆਂ ਪੂਲ ਕੁਰਸੀਆਂ ਤੇ ਅਕਸਰ ਹੀ ਆ ਪੈਂਦੇ ਹਨ।
ਅਸੀਂ ਸੋਚ ਰਹੇ ਸਾਂ ਕਿ ਸਮੁੰਦਰ ਵਿਚਾਲੇ ਸ਼ਿੱਪ ਥੋੜਾ ਬਹੁਤਾ ਹਿੱਲੇਗਾ ਜਿਸ ਨਾਲ ਸ਼ਾਇਦ ਬੱਚੇ ਘਬਰਾ ਸਕਦੇ ਹਨ। ਸੁਣਿਆ ਹੈ ਕਿ ਕਈ ਵਾਰ ਕਈਆਂ ਨੂੰ ਸਮੁੰਦਰ ਵਿੱਚ ਸੀ-ਸਿਕਨੈੱਸ ਵੀ ਹੋ ਜਾਦੀ ਹੈ ਜਿਸਤੋਂ ਬਚਣ ਲਈ ਅਸੀਂ ਕੁਝ ਦਵਾਈਆਂ ਵੀ ਲੈ ਗਏ ਸਾਂ ਪਰ ਸਾਨੂੰ ਬੜੀ ਹੈਰਾਨੀ ਹੋਈ ਕਿ ਹਵਾਈ ਜਹਾਜ ਤਾਂ ਹਲੇ ਥੋੜਾ ਬਹੁਤ ਕੰਬਦਾ ਹੈ ਪਰ ਸ਼ਿੱਪ ਵਿੱਚ ਕਦੇ ਕੋਈ ਹਿਲ-ਚੁਲ ਨਹੀਂ ਹੋਈ ਅਤੇ ਬੱਚੇ ਤਿਨੇ ਦਿਨ ਬੇ-ਫਿਕਰ ਆਨੰਦ ਮਾਣਦੇ ਰਹੇ। ਰਾਤਾਂ ਨੂੰ ਵੀ ਸਾਨੂੰ ਵਧੀਆ ਨੀਂਦ ਆਂਉਂਦੀ ਰਹੀ। ਵੱਖ ਵੱਖ ਬਚਿਆਂ ਦੇ ਏਜ ਗਰੁੱਪ ਅਨੁਸਾਰ ਕਰੂਜ ਵਾਲਿਆਂ ਕਈ ਕਲੱਬ ਬਣਾਏ ਹੋਏ ਸਨ। ਜਿਨਾਂ ਵਿੱਚ ਸ਼ਾਮਿਲ ਬੱਚਿਆਂ ਦਾ ਕਲੱਬਾਂ ਦੇ ਇਨਸਟਰਕਰਾਂ ਦੁਆਰਾ ਖਾਸ ਧਿਆਨ ਰੱਖਿਆ ਜਾਦਾ ਹੈ। ਇੱਥੋਂ ਤੱਕ ਕਿ ਅਗਰ ਕਿਸੇ ਦੇ ਬੱਚੇ ਬਹੁਤ ਛੋਟੇ ਹਨ ਤਾਂ ਆਪਣੇ ਬੱਚੇ ਅਜਿਹੇ ਇਨਸਟਰਕਰਾਂ ਕੋਲ ਛੱਡ ਮਾਪੇ ਆਨੰਦ ਮਾਣਦੇ ਹਨ ਅਤੇ ਬੱਚੇ ਵੀ ਬੱਚਿਆਂ ਦੀ ਨਵੀਂ ਸੰਗਤ ਵਿੱਚ ਮਸਤ ਰਹਿੰਦੇ ਹਨ। ਕਈ ਕਲੱਬਾਂ ਵਿੱਚ ਡਾਂਸ ਦੀਆਂ ਕਲਾਸਾਂ ਚਲਦੀਆਂ ਹਨ।
ਤਕਰੀਬਨ 15 ਘੰਟੇ ਦੇ ਸਮੁੰਦਰੀ ਸਫਰ ਤੋਂ ਬਾਅਦ ਅਸੀਂ ਦਿਨ ਦੇ 9 ਵਜੇ "ਮੈਕਸੀਕੋ" ਦੇ "ਬਾਹਾ" ਇਲਾਕੇ ਦੇ "ਇਨਸਨਾਡਾ" ਸ਼ਹਿਰ ਪੁੱਜ ਗਏ। ਪੋਰਟ ਤੇ ਸਾਹਮਣੇ "ਮੈਕਸੀਕੋ" ਦਾ ਝੰਡਾ ਲਹਿਰਾਅ ਰਿਹਾ ਸੀ। ਹੇਠਾਂ ਲਾਬੀ ਵਿੱਚ ਕਾਫੀ ਭੀੜ ਸੀ। ਯਾਤਰੂ ਸ਼ਹਿਰ ਵਿਚਲੇ ਆਪਣੀ ਪਸੰਦ ਦੇ ਸੈਰ ਵਾਲੇ ਖੇਤਰਾਂ ਦੀਆਂ ਟਿਕਟਾਂ ਲੈ ਰਹੇ ਸਨ ਜਿਨਾਂ ਨੂੰ "ਐਕਸਕਰਸ਼ਨਜ਼" ਆਖਿਆ ਜਾਂਦਾ ਹੈ। ਅਸੀਂ ਵੀ ਪਹਿਲਾਂ ਨੀਯਤ ਕੀਤੀ ਇਸ ਸ਼ਹਿਰ ਨਾਲ ਲਗਦੀ ਇਕ ਖਾਸ ਜਗਹ "ਲਾ-ਬੂਫਦੌਰਾ" ਦੀਆਂ ਟਿਕਟਾਂ ਲੈ ਲਈਆਂ। ਸਾਡੀਆਂ ਟਿਕਟਾਂ ਤੇ ਸਾਨੂੰ ਲੈਕੇ ਜਾਣ ਵਾਲੀ ਬੱਸ ਦਾ ਨੰਬਰ ਲਿਖਿਆ ਹੋਇਆ ਸੀ। ਸਾਨੂੰ ਜੋ ਕਮਰੇ ਖੋਲਣ ਦੀਆਂ ਕਰੈਡਿਟ-ਕਾਰਡ ਵਰਗੀਆਂ ਚਾਬੀਆਂ ਮਿਲੀਆਂ ਹੋਈਆਂ ਸਨ ਉਹਨਾਂ ਵਿੱਚ ਸਾਡੀ ਪੂਰੀ ਜਾਣਕਾਰੀ ਫੀਡ ਕੀਤੀ ਹੋਈ ਸੀ। ਜਹਾਜ ਛੱਡਣ ਵੇਲੇ ਭਾਵੇਂ ਅਸੀਂ ਆਪਣੇ ਪਾਸਪੋਰਟ ਨਾਲ ਲੈ ਲਏ ਸਨ ਪਰ ਸਾਡੀ ਇਨਫਰਮੇਸ਼ਨ ਕੀ-ਕਾਰਡਾਂ ਵਿੱਚ ਹੋਣ ਕਾਰਣ ਅਸੀਂ ਗੇਟ ਤੇ ਸਕਿਓਰਟੀ ਵਾਲਿਆਂ ਸਾਹਮਣੇ ਕਾਰਡ ਸਲਾਈਡ ਕਰਕੇ ਚਲੇ ਗਏ। ਕਰੂਜ ਤੋਂ ਬਾਹਰ ਲਿਕਲਦਿਆਂ "ਮੈਕਸੀਕੋ" ਨਿਵਾਸੀ ਰਵਾਇਤੀ ਪਹਿਰਾਵਿਆਂ ਅਤੇ ਕੁਝ ਫੈਂਸੀ ਕਪੜਿਆਂ ਵਿੱਚ ਸਾਡੇ ਨਾਲ ਫੋਟੋਆਂ ਖਿਚਵਾ ਰਹੇ ਸੀ। ਇਸ ਤਰਾਂ ਦੀਆਂ ਫੋਟੋਆਂ ਤਾਂ ਥਾਂ ਥਾਂ ਅਤੇ ਸਮੇ ਸਮੇ ਡਿਨਰ ਵੇਲੇ ਅਤੇ ਹੋਰ ਫੰਨ ਐਕਟੀਵਿਟੀਆਂ ਵੇਲੇ ਅਕਸਰ ਹੀ ਖਿੱਚੀਆਂ ਜਾਂਦੀਆਂ ਹਨ ਜਿਨਾਂ ਨੂੰ ਸਮੇ ਸਮੇ ਸਿਰ ਇਕ ਖਾਸ ਗੈਲਰੀ ਵਿੱਚ ਲਗਾਇਆ ਜਾਦਾ ਹੈ ਤਾਂ ਕਿ ਯਾਤਰੂਆਂ ਦੇ ਪਸੰਦ ਆਉਣ ਤੇ ਉਹ ਬੇਚੀਆਂ ਜਾ ਸਕਣ। ਜਿਹੜੀਆਂ ਤਸਵੀਰਾਂ ਯਾਤਰੂਆਂ ਨੂੰ ਚੰਗੀਆਂ ਲਗਦੀਆਂ ਹਨ, ਉਹ ਆਪਣੇ ਕੀ-ਕਾਰਡ ਦਿਖਾਕੇ ਲੈ ਆਉਂਦੇ ਹਨ ਜਿਨਾਂ ਦਾ ਭੁਗਤਾਨ ਕਰੂਜ਼ ਛੱਡਣ ਵੇਲੇ ਹੀ ਕਰਨਾ ਹੁੰਦਾ ਹੈ।
ਇਕ ਅਲਾਟ ਹੋਇਆ ਗਾਈਡ ਸਾਨੂੰ ਦੱਸੇ ਗਏ ਨੰਬਰ ਵਾਲੀ ਬੱਸ ਵਿੱਚ ਲੈ ਗਿਆ। ਉੱਥੋਂ ਕਿੰਨੀਆਂ ਹੀ ਬੱਸਾਂ ਵੱਖ ਵੱਖ ਟਰਿੱਪਾਂ ਲਈ ਵੱਖ ਵੱਖ ਸਮੇ ਅਨੁਸਾਰ ਰਵਾਨਾ ਹੋ ਰਹੀਆਂ ਸਨ। ਗਾਈਡ ਨੇ ਸਭ ਤੋਂ ਪਹਿਲਾਂ ਸਪੈਨਿਸ਼ ਵਿੱਚ ਜੀ ਆਇਆਂ ਕਹਿਕੇ ਮੁੜ ਬਹੁਤ ਵਧੀਆ ਇੰਗਲਿਸ਼ ਵਿੱਚ ਸਾਨੂੰ ਇਸ ਟਰਿੱਪ ਵਾਰੇ, "ਮੈਕਸੀਕੋ" ਵਾਰੇ, ਇਸ ਸ਼ਹਿਰ ਵਾਰੇ ਅਤੇ ਉੱਥੋਂ ਦੇ ਸਭਿਆਚਾਰ ਵਾਰੇ,ਉਹਨਾਂ ਦੀ ਅਜਾਦੀ ਦੀ ਲੜਾਈ ਵਾਰੇ ਦਿਲਚਸਪ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਉਸਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਤੁਸੀਂ ਘੁੰਮ ਰਹੇ ਹੋ ਇਹ ਕੈਲੇਫੋਰਨੀਆਂ ਦਾ ਹੀ ਹੇਠਲਾ ਇਲਾਕਾ ਹੈ। ਉਸਨੇ ਦੱਸਿਆ ਉਨਾਂ ਦੇ ਨਲਾਇਕ ਲੀਡਰਾ ਨੇ ਕੈਲੇਫਰਨੀਆਂ ਸਮੇਤ ਹੋਰ ਚਾਰ ਸਟੇਟਾਂ ਅਮਰੀਕਾ ਨੂੰ ਭੰਗ ਦੇ ਭਾੜੇ ਵੇਚ ਦਿੱਤੀਆਂ ਸਨ। ਉਸਦੀਆ ਗੱਲਾਂ ਸੁਣਦਿਆਂ ਸਾਨੂੰ ਇਖਲਾਕੀ ਅਤੇ ਆਰਥਕ ਤੌਰ ਤੇ ਤਬਾਹ ਹੋ ਰਹੇ ਪੰਜਾਬ ਦੇ ਭਵਿੱਖ ਦੇ ਝੌਲੇ ਪੈ ਰਹੇ ਸਨ।
ਉਸਨੇ ਬੱਸ ਵਿੱਚ ਬੈਠਿਆਂ ਹੀ ਕਈ ਸ਼ਹਿਰ ਦੀਆਂ ਮਹੱਤਵਪੂਰਣ ਥਾਵਾਂ ਦਿਖਾਕੇ ਵਾਪਸੀ ਤੇ ਸਾਨੂੰ ਇਹਨਾਂ ਬਿਲਡਿਗਾਂ ਨੂੰ ਅੰਦਰੋ ਦਿਖਾਵਣ ਦੀ ਮਨਸਾ ਦੱਸੀ। ਗਾਈਡ ਸਾਨੂੰ ਜਿਆਦਾ ਤੋਂ ਜਿਆਦਾ ਹਾਸੇ-ਮਜਾਕ ਰਾਹੀਂ ਇੰਟਰਟੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਡੀ ਬੱਸ "ਇਨਸਨਾਡਾ" ਸ਼ਹਿਰ ਨੂੰ ਪਾਰ ਕਰਕੇ ਇਕ ਛੋਟੀ ਜਿਹੀ ਸੜਕ ਤੇ "ਲਾ-ਬੂਫਦੌਰਾ" ਵਲ ਨੂੰ ਜਾ ਰਹੀ ਸੀ। ਕਾਫੀ ਚਿਰ ਪੱਧਰੇ ਚੱਲਣ ਤੋਂ ਬਾਅਦ ਬੱਸ ਪਹਾੜੀਆਂ ਪਾਰ ਕਰਦੀ ਸਮੁੰਦਰ ਕਿਨਾਰੇ ਪਹਾੜੀ ਤੇ ਇਕ ਛੋਟੀ ਜਿਹੀ ਅਤੇ ਰਮਣੀਕ ਜਿਹੀ ਜਗਾਹ ਤੇ ਪੁੱਜ ਗਈ। ਇਸ ਜਗਾਹ ਦਾ ਨਾਮ ਹੀ "ਲਾ-ਬੂਫਦੌਰਾ" ਸੀ। ਕੁਝ ਦੇਰ ਬਜਾਰ ਵਿੱਚ ਦੀ ਲੰਘਕੇ ਬੱਸ ਇਕ ਖੁੱਲੀ ਜਿਹੀ ਬਸ-ਸਟਾਪ ਵਰਗੀ ਜਗਾਹ ਤੇ ਰੁਕ ਗਈ। ਗਾਈਡ ਨੇ ਸਾਨੂੰ ਦੱਸਿਆ ਕਿ ਇੱਥੇ ਬਜਾਰ ਵਿੱਚ ਹਰ ਚੀਜ ਬਾਰਗੇਨਿੰਗ ਨਾਲ ਮਿਲਦੀ ਹੈ। ਉਸਨੇ ਸਾਨੂੰ ਬਾਰਗੇਨਿੰਗ (ਕੀਮਤ ਘਟਾਕੇ ਖਰੀਦਦਾਰੀ) ਦੇ ਨਿਯਮ ਸਮਝਾਏ ਕਿ ਕਿਸ ਤਰਾਂ ਦੁਕਾਨਦਾਰਾਂ ਦੀ ਦੱਸੀ ਕੀਮਤ ਨਾਲੋਂ ਅੱਧ ਤੋਂ ਵੀ ਹੇਠਾਂ ਪੁੱਜਣਾ ਹੈ। ਸਾਨੂੰ ਉਸਦੀਆਂ ਗੱਲਾਂ ਤੇ ਹਾਸੀ ਆ ਰਹੀ ਸੀ ਕਿ ਘੱਟੋ ਘੱਟ ਭਾਰਤੀਆਂ ਨੂੰ ਇਹ ਸਮਝਾਉਣ ਦੀ ਲੋੜ ਨਹੀਂ ਹੈ।
ਉਹ ਸਾਡੇ ਗਰੁੱਪ ਦੇ ਅੱਗੇ ਅੱਗੇ ਬਜਾਰ ਵਿੱਚ ਆ ਰਹੀਆਂ ਖਾਸ ਦੁਕਾਨਾਂ ਅਤੇ ਉਹਨਾਂ ਵਿੱਚ ਬਿਕ ਰਹੇ ਸਮਾਨ ਵਾਰੇ ਸਾਨੂੰ ਦੱਸਦਾ ਜਾ ਰਿਹਾ ਸੀ। ਇਹ ਇੱਕ ਤੰਗ ਜਿਹੀ ਸੜਕ ਦੇ ਦੋਹੀਂ ਪਾਸੀ ਛੋਟੀਆਂ ਛੋਟੀਆਂ ਦੁਕਾਨਾ ਵਾਲਾ ਸਮੁੰਦਰ ਨਾਲ ਲਗਦੀ ਛੋਟੀ ਜਿਹੀ ਕਲਿਫ ਤੇ ਵਸਿਆ ਬਜਾਰ ਸੀ ਜਿਸ ਵਿੱਚ ਸਜਾਵਟੀ ਸਮਾਨ ਤੋਂ ਬਿਨਾ ਘਰੇਲੂ ਲੋੜ ਦੀਆਂ ਸਭ ਵਸਤਾਂ ਬਿਕ ਰਹੀਆਂ ਸਨ। ਇਹ ਬਜਾਰ ਹਿਮਾਚਲ ਦੇ ਬਜਾਰਾਂ ਵਰਗਾ ਸੀ। ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਖੜੇ ਇੰਡੀਆਂ ਵਾਂਗ ਹੀ ਸਾਨੂੰ ਹਾਕਾਂ ਮਾਰ ਰਹੇ ਸਨ। ਖਾਣ ਪੀਣ ਦਾ ਸਮਾਨ ਬੇਚਣ ਵਾਲੇ, ਪਲੇਟਾਂ ਵਿੱਚ ਆਪਦੀਆਂ ਬਣਾਈਆਂ ਵਸਤਾਂ ਦੇ ਫਰੀ ਸੈਂਪਲ ਖਾਣ ਨੂੰ ਦੇ ਰਹੇ ਸਨ। ਬਜਾਰ ਦੇ ਅਖੀਰ ਤੇ ਜਾਕੇ ਗਾਈਡ ਰੁਕ ਗਿਆ। ਉੱਥੇ ਹੇਠਾਂ ਖੱਢਾਂ ਵਿੱਚ ਸਮੁੰਦਰ ਦਿਖ ਰਿਹਾ ਸੀ ਉੱਪਰ ਅਨੇਕਾ ਯਾਤਰੂ ਫੋਟੋਆਂ ਖਿਚਵਾ ਰਹੇ ਸਨ। ਕੁਝ ਸਮਾਂ ਬਾਅਦ ਇਕ ਵੱਡਾ ਸਾਰਾ ਪਾਣੀ ਦਾ ਫੁਆਰਾ ਇਕ ਖਾਸ ਤਰੀਕੇ ਨਾਲ ਉੱਚੀ ਆਵਾਜ ਪੈਦਾ ਕਰਦਾ ਹੋਇਆ ਅਸਮਾਨ ਵੱਲ ਨੂੰ ਜਾਂਦਾ ਸੀ ਅਤੇ ਕੁਝ ਸਮੇ ਬਾਅਦ ਖਤਮ ਹੋ ਜਾਂਦਾ ਸੀ। ਗਾਈਡ ਨੇ ਇਸ ਜਗਹ ਦੇ ਨਾਮ ਨੂੰ ਸਪੈਨਿਸ਼ ਅਰਥਾਂ ਅਨੁਸਾਰ ਕੁਝ ਗੈਸ ਪਾਣੀ ਦੇ ਸਾਂਝੇ ਨਿਕਾਸ ਦਾ ਮਿਕਸਚਰ ਜਿਹਾ ਦੱਸਦਿਆਂ ਕਿਹਾ ਕਿ ਇਸ ਜਗਹ ਹੇਠਾਂ ਖੱਡਾਂ ਵਿੱਚ ਸਮੁੰਦਰ ਦੀਆਂ ਲਹਿਰਾਂ ਦਾ ਪਾਣੀ ਅਤੇ ਹਵਾ ਜੋਰ ਨਾਲ ਵੜਦੇ ਹਨ। ਇਸਤੋਂ ਪਹਿਲਾਂ ਕਿ ਇਹ ਲਹਿਰ ਵਾਪਸ ਆਵੇ ਦੂਜੇ ਪਾਸਿਓਂ ਇਕ ਹੋਰ ਲਹਿਰ ਦਾ ਪਾਣੀ ਜਿਆਦਾ ਪਰੈਸਰ ਨਾਲ ਬੜ ਜਾਂਦਾ ਹੈ। ਲਗਾਤਾਰ ਕਈ ਪਾਸਿਓਂ ਆ ਰਹੀਆਂ ਲਹਿਰਾਂ ਨਾਲ ਖੱਡਾਂ ਵਿੱਚ ਹੀ ਖਾਸ ਤਰੀਕੇ ਨਾਲ ਬਣੀ ਹਵਾ ਦਾ ਪਰੈਸਰ ਇਸ ਇਕਤੱਰ ਕੀਤੇ ਪਾਣੀ ਨੂੰ ਵਿਸ਼ੈਸ਼ ਖੱਡਾਂ ਰਾਹੀਂ ਉਤਾਂਹ ਮਾਰਦਾ ਹੈ ਜੋ ਕਿ ਆਵਾਜ ਪੈਦਾ ਕਰਦਾ ਹੋਇਆ ਉੱਪਰ ਵੱਲ ਫੁਆਰੇ ਵਾਂਗ ਜਾਂਦਾ ਹੈ। ਇਹ ਕੁਦਰਤੀ ਰੁਕ-ਰੁਕ ਚੱਲਣ ਵਾਲਾ ਫੁਹਾਰਾ ਸਮੁੰਦਰੀ ਤਲ ਤੋਂ ਤਕਰੀਬਨ ਸੌ ਫੁੱਟ ਉੱਚਾ ਹੁੰਦਾ ਹੈ। ਐਸੀ ਜਗਹ ਤੇ ਅਜਿਹਾ ਬਜਾਰ ਅਤੇ ਯਾਤਰੂਆਂ ਲਈ ਸੈਰਗਾਹ ਕੇਵਲ ਇਸ ਕੁਦਰਤੀ ਫੁਹਾਰੇ ਕਾਰਣ ਹੀ ਹੈ। ਸਾਨੂੰ ਜਾਪਿਆ ਕਿ ਇਹ ਲੋਕ ਸਾਡੇ ਲੋਕਾਂ ਵਾਂਗ ਸਿਆਣੇ ਨਹੀਂ ਹਨ ਵਰਨਾਂ ਮਜਹਬ ਦਾ ਝੰਡਾ ਗੱਡਕੇ ਗੋਲਕਾਂ ਭਰਨ ਦਾ ਪਰਬੰਧ ਕਰ ਸਕਦੇ ਸਨ।
ਵਾਪਸੀ ਤੇ ਅਸੀਂ ਬਜਾਰ ਵਿੱਚ ਹੋਰਾਂ ਵਾਂਗ ਖਰੀਦੋ ਖਰਾਫਤ ਕਰਦੇ "ਇਨਸਨਾਡਾ" ਸ਼ਹਿਰ ਦੀਆਂ ਪੁਰਾਣੀਆਂ ਸਰਕਾਰੀ ਇਮਾਰਤਾਂ ਦੇਖਕੇ ਆਪਣੇ ਕਾਰਡ ਦਿਖਾ ਸ਼ਿੱਪ ਵਿੱਚ ਪਹੁੰਚ ਗਏ। ਆਪਣੇ ਕਮਰਿਆਂ ਵਿੱਚ ਕੁਝ ਚਿਰ ਆਰਾਮ ਕਰਨ ਤੋਂ ਬਾਅਦ ਪੈਂਫਲਿਟਾਂ ਵਿੱਚ ਛਪੇ ਸ਼ੋਆਂ ਦਾ ਪਤਾ ਕਰ ਖਾ ਪੀ ਸਬੰਧਿਤ ਹਾਲਾਂ ਵਿੱਚ ਪੁੱਜ ਗਏ। ਕਰੂਜ ਦੇ ਵੱਖ ਵੱਖ ਆਡੀਟੋਰੀਅਮਾਂ ਵਿੱਚ ਇਹਨਾਂ ਖੂਬਸੂਰਤ ਸ਼ੋਆਂ ਦਾ ਵੱਖਰਾਪਣ ਕਾਇਮ ਰੱਖਣ ਲਈ ਪਰਬੰਧਕਾਂ ਵਲੋਂ ਯਾਤਰੂਆਂ ਨੂੰ ਲਾਈਵ ਰਿਕਾਰਡਿੰਗ ਮਨਾ ਕੀਤੀ ਹੋਈ ਸੀ ਜਦ ਕਿ ਖੁਦ ਕੀਤੀ ਪੁਰਾਣੀ ਰਿਕਾਰਡਿੰਗ ਸੌਣ ਵਾਲੇ ਕਮਰਿਆਂ ਵਿੱਚ ਲੱਗੇ ਟੈਲੀਵਿਜਨਾਂ ਤੇ ਵੱਖ ਵੱਖ ਚੈਨਲਾਂ ਤੇ ਨਸ਼ਰ ਕੀਤੀ ਜਾ ਰਹੀ ਸੀ।
ਵਿਚਕਾਰਲੀ ਰਾਤ ਅਸੀਂ ਦੇਰ ਤਕ ਸ਼ੋਆਂ ਦਾ ਆਨੰਦ ਮਾਣਦੇ ਰਹੇ ਹੋਣ ਕਾਰਣ ਸਵੇਰੇ ਕਾਫੀ ਲੇਟ ਜਾਗੇ। ਜਦੋਂ ਅਸੀਂ ਨਾਸ਼ਤੇ ਲਈ ਉੱਪਰ ਵਾਲੇ ਡੈੱਕ ਤੇ ਗਏ ਤਾਂ ਉੱਥੋਂ ਦਾ ਮਹੌਲ ਦੇਖਕੇ ਦੰਗ ਹੀ ਰਹਿ ਗਏ। ਪੂਲਾਂ ਵਿੱਚ ਗਹਿਮਾਂ ਗਹਿਮੀ ਸੀ। ਹਾਟ ਟੱਬ ਵੀ ਭਰੇ ਪਏ ਸਨ। ਬਹੁਤ ਲੋਕ ਪੂਲ ਚੇਅਰਾਂ ਤੇ ਛੋਟੇ ਕੱਪੜਿਆਂ ਵਿੱਚ ਪਏ ਧੁੱਪ ਸੇਕ ਰਹੇ ਸਨ। ਬਹੁਤ ਉੱਚੀ ਮਿਊਜਿਕ ਲੱਗਾ ਹੋਇਆ ਸੀ। ਸਟੇਜ ਤੇ ਅੱਧ ਨੰਗੇ ਲੋਕ ਡਾਂਸ ਕਰ ਰਹੇ ਸਨ ਉਹਨਾਂ ਦੇ ਮਿਤੱਰ ਉਹਨਾਂ ਦੀਆਂ ਫੋਟੋਆਂ ਖਿੱਚ ਰਹੇ ਸਨ। ਦੁਆਲੇ ਖੜੇ ਲੋਕ ਖਾ ਪੀ ਵੀ ਰਹੇ ਸਨ। ਉਹਨਾਂ ਦੇ ਵਿੱਚ ਦੀ ਲੰਘਕੇ ਚਾਹ ਵੱਲ ਜਾਣਾ ਵੀ ਔਖਾ ਹੋ ਰਿਹਾ ਸੀ। ਡੈਡੀ ਜੀ ਦੇ ਨਾਲ ਹੋਣ ਕਾਰਣ ਅਜਿਹੇ ਮਹੌਲ ਵਿੱਚ ਤੁਰਨਾਂ ਹੋਰ ਵੀ ਅਜੀਬ ਲੱਗ ਰਿਹਾ ਸੀ। ਅਧ ਨੰਗੇ ਲੋਕਾਂ ਵੱਲ ਦੇਖਕੇ ਮੈਨੂੰ ਯਾਦ ਆਇਆ ਕਿ ਜਦੋਂ ਮੰਮੀ ਪਹਿਲੀ ਵਾਰ ਕੈਲੇਫੋਰਨੀਆਂ ਆਏ ਸਨ ਤਾਂ ਮੈਂ ਉਹਨਾਂ ਨੂੰ ਘੁਮਾਣ ਸੈਂਟਾ-ਕਰੂਜ਼ ਬੀਚ ਤੇ ਲੈ ਗਿਆ ਸਾਂ। ਅਸੀਂ ਸਮੁੰਦਰ ਕਿਨਾਰੇ ਰੇਤੇ ਤੇ ਹੌਲੀ ਹੌਲੀ ਜਾ ਰਹੇ ਸਾਂ ਤਾਂ ਅੱਗੇ ਕੁਝ ਕੁੜੀਆਂ ਅਜਿਹੇ ਹੀ ਕਪੜਿਆਂ ਵਿੱਚ ਬੀਚ-ਬਾਲ ਖੇਡ ਰਹੀਆਂ ਸਨ। ਮੰਮੀ ਦੀ ਨਿਗਾਹ ਪੈਣ ਤੇ ਮੰਮੀ ਨੇ ਮੈਨੂੰ ਮੁਖਾਤਿਬ ਹੋਕੇ ਕਿਹਾ ਸੀ ਕਿ ਤੂੰ ਮੈਨੂੰ ਇਹ ਦਿਖਾਉਣ ਲਿਆਇਆਂ ਹੈਂ ਤਾਂ ਮੈ ਨਵੇਂ-ਨਵੇਂ ਦੇਸੋਂ ਆਏ ਦੀ ਮਾਨਸਿਕਤਾ ਸਮਝ ਮੰਮੀ ਨੂੰ ਕਿਹਾ ਸੀ ਕਿ ਇੱਥੇ ਕੋਈ ਕਿਸੇ ਨੂੰ ਨਹੀਂ ਦੇਖਦਾ,ਆਪਣੇ ਵਲ ਵੀ ਕੋਈ ਨਹੀਂ ਦੇਖ ਰਿਹਾ ਤੁਸੀਂ ਵੀ ਕਿਸੇ ਵਲ ਨਾਂ ਦੇਖੋ ਬੱਸ ਸਮੁੰਦਰ ਦੀਆਂ ਲਹਿਰਾਂ ਦੇਖਦੇ-ਦੇਖਦੇ ਤੁਰੇ ਚੱਲੋ। ਅੰਦਰੋਂ-ਅੰਦਰ ਮੈ ਸ਼ਰਮਿੰਦਾ ਜਿਹਾ ਵੀ ਮਹਿਸੂਸ ਕਰ ਰਿਹਾ ਸਾਂ। ਭਾਵੇਂ ਕਿ ਕੁਝ ਸਮਾਂ ਪਿੱਛੋਂ ਇੱਕ ਖਾਸ ਕਿਸ਼ਤੀ ਤੇ ਜਾਕੇ ਮੰਮੀ ਦੇ ਅਕਾਲ ਚਲਾਣੇ ਬਾਅਦ ਮੰਮੀ ਦੀਆਂ ਅਸਥੀਆਂ ਇਹਨਾਂ ਹੀ ਸੈਂਟਾ-ਕਰੂਜ ਵਾਲੀਆਂ ਲਹਿਰਾਂ ਦੇ ਸਪੁਰਦ ਕਰ ਦਿੱਤੀਆਂ ਗਈਆਂ ਸਨ ਜਿਨਾਂ ਦੇ ਨਾਲ ਨਾਲ ਮੈਂ ਅਤੇ ਮੰਮੀ ਕਿੰਨਾਂ ਹੀ ਚਿਰ ਤੁਰਦੇ ਰਹੇ ਸਾਂ।
ਚਾਰ ਚੁਫੇਰੇ ਸੈਂਕੜੇ ਮੀਲਾਂ ਤੱਕ ਪਾਣੀ ਹੀ ਪਾਣੀ ਸੀ। ਸਮੁੰਦਰ ਬੜਾ ਸ਼ਾਂਤ ਸੀ। ਜਹਾਜ ਚਲਦਾ ਸੀ ਜਾਂ ਖੜਾ,ਪਾਣੀ ਵਲ ਦੇਖੇ ਬਿਨਾਂ ਅੰਦਾਜਾ ਲਾਉਣਾ ਵੀ ਮੁਸ਼ਕਲ ਸੀ। ਅਸੀਂ ਨਾਸ਼ਤਾ ਕਰਕੇ ਇਹਨਾਂ ਲੰਬੀਆਂ ਪੂਲ ਕੁਰਸੀਆਂ ਤੇ ਲੇਟਕੇ ਖੁੱਲੇ ਸਮੁੰਦਰ ਵਿੱਚ ਉੱਠ ਰਹੀਆਂ ਅਤੇ ਦੁਬਾਰਾ ਜਜਬ ਹੋ ਰਹੀਆਂ ਛੋਟੀਆਂ-ਛੋਟੀਆਂ ਲਹਿਰਾਂ ਦਾ ਆਨੰਦ ਲੈਣ ਲੱਗੇ। ਬੱਚੇ ਪਾਣੀ ਵਾਲੀਆਂ ਸਲਾਈਡਾਂ ਅਤੇ ਖੇਡਾਂ ਵਿੱਚ ਮਸਤ ਸਨ।
ਭਾਵੇਂ ਕਿ ਇਹ ਕਰੂਜ਼-ਸ਼ਿੱਪ ਬੇਹੱਦ ਵੱਡਾ ਨਹੀਂ ਸੀ ਫਿਰ ਵੀ ਇਸ ਵਿੱਚ ਤੁਰਨਾਂ ਫਿਰਨਾ ਇੱਕ ਪਿੰਡ ਵਿੱਚ ਤੁਰਨ-ਫਿਰਨ ਵਾਂਗ ਸੀ। ਡੈਡੀ ਜੀ ਨੂੰ ਦੋਨੋਂ ਵੇਲੇ ਲੰਬੀ ਸੈਰ ਦੀ ਆਦਤ ਹੋਣ ਕਾਰਣ ਉਹ ਅਕਸਰ ਟਾਪ ਫਲੋਰ ਤੇ ਨਕਲੀ ਘਾ ਦੀ ਪਾਰਕ ਦੁਆਲੇ ਬਣੇ ਦੌੜਨ ਵਾਲੇ ਟਰੈਕ ਤੇ ਕਿੰਨੇ ਹੀ ਚੱਕਰ ਕੱਢ ਲੈਂਦੇ ਸਨ। ਵੈਸੇ ਵੀ ਦਸ-ਬਾਰਾਂ ਫਲੋਰਾਂ ਦੀਆਂ ਪੌੜੀਆਂ ਚੜ੍ਹਕੇ ਸੈਰ ਵਾਲੀ ਘਾਟ ਪੂਰੀ ਕੀਤੀ ਜਾ ਸਕਦੀ ਸੀ। ਅਸੀਂ ਦੇਖਿਆ ਕਿ ਜਿਆਦਾ ਤਰ ਲੋਕ ਪੌੜੀਆਂ ਚੜ੍ਹਨ ਨਾਲੋਂ ਐਲੀਵੇਟਰਾਂ ਦੀ ਹੀ ਵਰਤੋਂ ਕਰਦੇ ਸਨ ਜਿਨਾਂ ਦੀ ਗਿਣਤੀ ਵੀ ਦਸ-ਬਾਰਾ ਸੀ। ਜਹਾਜ ਵਿੱਚ ਥਾਂ ਥਾਂ ਪਬਲੀਕਲੀ ਸਿਗਰਟ ਪੀਣ ਦੀ ਮਨਾਹੀ ਵਾਰੇ ਲਿਖਿਆ ਗਿਆ ਸੀ, ਸਿਗਰਟ ਪੀਣ ਵਾਲਿਆਂ ਲਈ ਖਾਸ ਸਥਾਨ ਰੱਖੇ ਗਏ ਸਨ1 ਇਸੇ ਤਰਾਂ ਬਾਰਾਂ ਅਤੇ ਕਸੀਨੋ ਅੰਦਰ 21 ਸਾਲ ਤੋਂ ਘੱਟ ਜਾਣ ਵਾਲਿਆਂ ਲਈ ਮਨਾਹੀ ਲਿਖੀ ਹੋਈ ਸੀ। ਸਫਾਈ ਦਾ ਖਾਸ ਧਿਆਨ ਰੱਖਿਆ ਹੋਇਆ ਸੀ, ਸਫਾਈ ਸੇਵਕ ਤਕਰੀਬਨ ਹਰ ਜਗਹ ਸਫਾਈ ਵਿੱਚ ਰੁੱਝੇ ਹੀ ਨਜਰੀਂ ਪੈਂਦੇ ਸਨ। ਜਹਾਜ ਦੇ ਸਾਰੇ ਹੀ ਇੰਪਲਾਈ ਮਿਲਣਸਾਰ ਸਨ। ਉਹਨਾਂ ਵਿੱਚੋਂ ਕੁਝ ਨੇ ਸਾਡੇ ਨਾਮ ਵੀ ਯਾਦ ਕਰ ਲਏ ਸਨ ਅਤੇ ਸਾਨੂੰ ਨਾਮ ਨਾਲ ਹੀ ਬੁਲਾਦੇ ਸਨ ਜੋ ਸਾਨੂੰ ਬਹੁਤ ਚੰਗਾ ਲਗਦਾ ਸੀ । ਉਹ ਹਰ ਰੋਜ ਸਾਡੇ ਬਿਸਤਰਾਂ ਦੀਆਂ ਚਾਦਰਾਂ ਬਦਲਕੇ ਨਵੇਂ ਤੌਲੀਏ ਦੇ ਜਾਨਵਰ ਵਗੈਰਾ ਬਣਾਕੇ ਟੰਗ ਜਾਂਦੇ ਸਨ ਜਿਨਾਂ ਵਿੱਚ ਉਹਨਾਂ ਕਾਫੀ ਮੁਹਾਰਤ ਹਾਸਲ ਕਰੀ ਲਗਦੀ ਸੀ। ਸ਼ਿੱਪ ਦੀ ਛੱਤ ਤੋਂ ਸੂਰਜ ਚੜ੍ਹਨ ਅਤੇ ਛਿਪਣ ਦਾ ਸੀਨ ਦੇਖਿਆਂ ਹੀ ਬਣਦਾ ਸੀ। ਇਸ ਤਰਾਂ ਲਗਦਾ ਸੀ ਜਿਵੇਂ ਸੂਰਜ ਪਾਣੀ ਵਿੱਚੋਂ ਹੀ ਉੱਗ ਰਿਹਾ ਹੋਵੇ ਅਤੇ ਪਾਣੀ ਵਿੱਚ ਹੀ ਡੁੱਬ ਰਿਹਾ ਹੋਵੇ।
ਤਿੰਨ ਦਿਨਾਂ ਵਾਲੇ ਇਸ ਕਰੂਜ ਸ਼ਿੱਪ ਦੀ ਯਾਤਰਾ ਦਾ ਅੰਤ ਉਦੋਂ ਹੋਇਆ ਜਦੋਂ ਸਵੇਰੇ 6 ਬਜੇ ਸਾਨੂੰ ਬਾਰੀਆਂ ਰਾਹੀਂ ਮੁੜ "ਲੌਂਗ-ਬੀਚ" ਦੀਆਂ ਇਮਾਰਤਾਂ ਦੀਆਂ ਲਾਈਟਾਂ ਦਿਖਣ ਲਗ ਪਈਆਂ। ਕਿਸੇ ਤਰਾਂ ਦੀ ਭੀੜ ਜਮਾਂ ਹੋ ਜਾਣ ਦੇ ਡਰੋਂ ਸਪੀਕਰ ਰਾਹੀਂ ਅਨਾਊਂਸ ਕੀਤਾ ਗਿਆ ਕਿ ਸਭ ਯਾਤਰੂ ਆਪਣੇ ਆਪਣੇ ਡੈੱਕ ਦੇ ਨਿਸ਼ਚਿਤ ਸਮੇ ਤੇ ਮੇਨ ਲਾਬੀ ਰਾਹੀਂ ਉਦੋਂ ਹੀ ਬਾਹਰ ਜਾਣਗੇ ਜਦੋਂ ਉਹਨਾਂ ਦੇ ਡੈੱਕ ਦਾ ਨੰਬਰ ਬੋਲਿਆ ਜਾਵੇਗਾ। ਸਾਡੇ ਡੈੱਕ ਦੀ ਵਾਰੀ 8 ਵਜੇ ਤੋਂ ਬਾਅਦ ਹੀ ਆਈ। ਉਨਾਂ ਸਾਡੇ ਕਮਰੇ ਵਿੱਚ ਇਕ ਰਾਤ ਪਹਿਲਾਂ ਨੋਟਸ ਭੇਜਿਆ ਸੀ ਕਿ ਅਗਰ ਤੁਸੀਂ ਆਪ ਸਮਾਨ ਨਹੀਂ ਚੁੱਕ ਸਕਦੇ ਤਾਂ ਰਾਤ ਨੂੰ ਹੀ ਦਰਬਾਜਿਆਂ ਦੇ ਬਾਹਰ ਰੱਖ ਦਿਓ ਤਾਂ ਕਿ ਉਹਨਾਂ ਦੇ ਬੰਦੇ, ਸਮੇ ਤੇ ਚੈੱਕ ਆਊਟ ਦੀ ਜਗਹ ਤੇ ਪੁਚਾ ਸਕਣ। ਬਰੇਕਫਾਸਟ ਤੋਂ ਬਾਅਦ ਅਸੀਂ ਮੇਨ ਲਾਬੀ ਵਿੱਚ ਹਿਸਾਬ ਕਿਤਾਬ ਕਰਕੇ ਸਾਈਨ ਕਰਨ ਉਪਰੰਤ ਉਸੇ ਤਰਾਂ ਕੀ-ਕਾਰਡ ਘਸਾਕੇ ਬਾਹਰ ਆ ਗਏ। ਇੱਥੇ ਕੁਝ ਬੇ-ਸੁਆਦੀ ਹੋ ਗਈ। ਅਸੀਂ ਸਾਰੇ ਜਾਣੇ ਤਾਂ ਬੜੇ ਅਰਾਮ ਨਾਲ ਅਮੈਰੀਕਨ ਇੰਮੀਗਰੇਸ਼ਨ ਰਾਹੀਂ ਬਾਹਰ ਆ ਗਏ ਪਰ ਮੇਰੇ ਦੋਸਤ ਦਲਜੀਤ ਸਿੰਘ ਜੋ ਅਜੇ ਸਿਟੀਜਨ ਨਹੀਂ ਬਣੇ ਸਨ ਨੂੰ ਇੰਮੀਗਰੇਸ਼ਨ ਵਾਲਿਆਂ ਫਿੰਗਰ-ਪਰਿੰਟ ਨਾ ਮਿਲਣ ਕਾਰਣ ਰੋਕ ਲਿਆਂ। ਹਾਲਾਂਕਿ ਉਹਨਾਂ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਸਟੋਕ ਦੇ ਦੌਰੇ ਕਾਰਣ ਉਹਨਾਂ ਦੇ ਇਕ ਪਾਸੇ ਤੇ ਬੁਰਾ ਅਸਰ ਪਿਆ ਹੈ ਇਸੇ ਕਾਰਣ ਹੱਥ ਦੇ ਸੁੰਗੜਨ ਤੇ ਫਿੰਗਰ ਪਰਿੰਟ ਪਹਿਲਾਂ ਵਾਂਗ ਨਹੀਂ ਆ ਰਹੇ ਅਤੇ ਉਹਨਾਂ ਦੀ ਆਵਾਜ ਵੀ ਸਪੱਸ਼ਟ ਨਹੀਂ। ਪਰ ਅਮੈਰੀਕਨ ਇੰਮੀਗਰੇਸ਼ਨ ਵਾਲਿਆਂ ਆਪਣੀ ਪੂਰੀ ਕਾਰਵਾਈ ਕਰਦਿਆ 3 ਘੰਟੇ ਦਾ ਵਕਤ ਲੰਘਾ ਦਿੱਤਾ। ਦਲਜੀਤ ਸਿੰਘ ਦੇ ਬਾਹਰ ਆਉਣ ਤੇ ਅਸੀਂ ਮੁੜ ਪਾਰਕ ਵਿੱਚੋਂ ਗੱਡੀਆਂ ਕੱਢ ਅੱਗੜ-ਪਿਛੜ ਹੋ ਰਸਤੇ ਵਿੱਚ ਰੁਕਦੇ-ਰਕਾਉਂਦੇ ਸ਼ਾਮ ਹੁੰਦਿਆਂ ਸੈਨਹੋਜੇ ਆ ਪੁੱਜੇ।
ਸਵੇਰੇ ਉਠਕੇ ਜਦੋਂ ਈ ਮੇਲ ਦੇਖਣ ਲੱਗੇ ਤਾਂ ਸਾਹਮਣੇ ਕਾਰਨੀਵਲ ਕਰੂਜ਼ ਵਾਲਿਆਂ ਦਾ ਉਹਨਾਂ ਦਾ ਕਰੂਜ਼-ਸ਼ਿੱਪ ਵਰਤਣ ਦਾ ਧੰਨਵਾਦੀ ਪੱਤਰ ਪਿਆ ਸੀ ਅਤੇ ਨਾਲ ਹੀ ਬੜੀ ਹੀ ਨਿਮਰਤਾ ਨਾਲ ਕਰੂਜ਼ ਦੌਰਾਨ ਹੋਏ ਚੰਗੇ-ਮਾੜੇ ਤਜ਼ਰਬੇ ਦਾ ਸਰਵੇ ਕਰਨ ਲਈ ਫਾਰਮ ਸੀ, ਜਿਸ ਵਿੱਚ ਕਰੂਜ ਦੌਰਾਨ ਕਿਸੇ ਅਸੁਵਿਧਾ ਦੀ ਮਾਫੀ ਮੰਗਦਿਆਂ ਪੁੱਛਿਆ ਗਿਆ ਸੀ ਕਿ ਅਗਰ ਸਾਡੇ ਕਿਸੇ ਵੀ ਸੇਵਾਦਾਰ ਕੋਲੋਂ ਤੁਹਾਡੀ ਸੇਵਾ ਵਿੱਚ ਕਿਸੇ ਤਰਾਂ ਦੀ ਕਮੀ ਰਹਿ ਗਈ ਹੋਵੇ ਤਾਂ ਅਸੀਂ ਆਪ ਜੀ ਤੋਂ ਮਾਫੀ ਮੰਗਦੇ ਹਾਂ ਅਤੇ ਅਗਰ ਕਿਸੇ ਨੇ ਜਾਣ ਬੁੱਝਕੇ ਤੁਹਾਡੀ ਕੋਈ ਗੱਲ ਨਾਂ ਸੁਣੀ ਹੋਵੇ ਤਾਂ ਕਿਰਪਾ ਕਰਕੇ ਉਸਦਾ ਵਿਭਾਗ ਦੱਸਕੇ ਉਸਦਾ ਨਾਮ ਅਤੇ ਪਹਿਚਾਣ ਦੱਸੀ ਜਾਵੇ ਤਾਂ ਕਿ ਅਸੀਂ ਅੱਗੋਂ ਤੋਂ ਵਧੀਆਂ ਸੇਵਾ ਲਈ ਉਸਨੂੰ ਤਾੜ ਸਕੀਏ। ਅਜਿਹੀ ਹਲੀਮੀ ਵਾਲੀ ਸੇਵਾ ਭਾਵਨਾ ਅਤੇ ਮਿੱਠੇ ਬੋਲ ਪੜ੍ਹਦਿਆਂ ਅਸੀਂ ਕਰੂਜ਼-ਸ਼ਿੱਪ ਵਿੱਚ ਬਿਤਾਏ ਪਲ ਅਤੇ ਆਪਣੇ ਵਤਨ ਦੀਆਂ ਯਾਤਰੀ ਸੇਵਾਵਾਂ ਵਾਰੇ ਯਾਦਾਂ ਦੁਹਰਾਉਣ ਲੱਗੇ ।।
ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)