Sunday, November 22, 2015
Tuesday, November 17, 2015
ਤਿੰਨ ਪਾਸੇ !!!
ਤਿੰਨ ਪਾਸੇ !!!
ਇੱਕ ਪਾਸੇ ਤੇ ਸਿੱਖ ਗੁਰੂ ਦੇ,
ਸਿਦਕ ਨਿਭਾਉਣਾ ਸੋਚ ਰਹੇ ਨੇ ।
ਸਬਰ-ਜਬਰ ਦੀ ਜੰਗ ਦੇ ਅੰਦਰ,
ਸਬਰ ਵਿਖਾਉਣਾ ਸੋਚ ਰਹੇ ਨੇ ।
ਜੈਤੋਂ, ਨਨਕਾਣੇ ਦੀ ਨੀਤੀ,
ਮੁੜ ਦੁਹਰਾਉਣਾ ਸੋਚ ਰਹੇ ਨੇ ।
ਜਾਲਿਮ ਦਾ ਸੰਸਾਰ ਸਾਹਮਣੇ,
ਚਿਹਰਾ ਲਿਆਉਣਾ ਸੋਚ ਰਹੇ ਨੇ ।।
ਦੂਜੇ ਪਾਸੇ ਜਾਲਿਮ ਸ਼ਾਸ਼ਕ,
ਜੁਲਮ ਘਿਨਾਉਣਾ ਸੋਚ ਰਹੇ ਨੇ ।
ਸ਼ਾਂਤ ਚਲ ਰਹੀ ਰੋਸ ਲਹਿਰ ਦਾ,
ਰੁਖ ਪਲਟਾਉਣਾ ਸੋਚ ਰਹੇ ਨੇ ।
ਬਦਲੇ ਵਾਲੀ ਲਹਿਰ ਬਣਾਕੇ,
ਲਾਂਬੂ ਲਾਉਣਾ ਸੋਚ ਰਹੇ ਨੇ ।
ਸਹਿਕ ਰਹੇ ਪੰਜਾਬ ਨੂੰ ਉਹ ਤਾਂ,
ਲਾਸ਼ ਬਨਾਉਣਾ ਸੋਚ ਰਹੇ ਨੇ ।।
ਤੀਜੇ ਪਾਸੇ ਡੇਰਿਆਂ ਵਾਲੇ,
ਸੱਚ ਛੁਪਾਉਣਾ ਸੋਚ ਰਹੇ ਨੇ ।
ਦਰਦ-ਪਰੁੰਨੀਆਂ ਭਾਵਨਾਵਾਂ
ਨੂੰ,
ਕੈਸ਼ ਕਰਾਉਣਾ ਸੋਚ ਰਹੇ ਨੇ ।
ਸੰਗਤ ਵਾਲੇ ਜੋਸ਼ ਨੂੰ ਆਪਣੇ,
ਖਾਤੇ ਪਾਉਣਾ ਸੋਚ ਰਹੇ ਨੇ ।
ਜਾਗਣ ਲੱਗੀ ਸਿੱਖ ਸੋਚ ਨੂੰ,
ਕਿੰਝ ਸੁਲਾਉਣਾ ਸੋਚ ਰਹੇ ਨੇ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ )
Friday, November 6, 2015
Monday, November 2, 2015
Saturday, October 31, 2015
ਧਰਮ ਨੂੰ ਰਾਜਨੀਤੀ ਦੀ ਪਕੜ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ !!
ਧਰਮ ਨੂੰ ਰਾਜਨੀਤੀ ਦੀ ਪਕੜ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ
!!
ਅਜੋਕੇ ਰਾਜਨੀਤਕ ਮਹੌਲ
ਵਿੱਚ ਪਲਿਆ ਇਨਸਾਨ ਇਹ ਸਮਝਦਾ ਹੈ ਕਿ ਅੱਜ ਦੇ ਸਮੇ ਰਾਜਨੀਤਕ ਸ਼ਕਤੀ ਹਥਿਆਉਣਾ ਹੀ ਸਭ ਤੋਂ ਵੱਡੀ
ਤਾਕਤ ਹਾਸਲ ਕਰਨਾ ਹੈ। ਰਾਜਨੀਤੀ ਹਥਿਆਉਂਦਾ ਉਹ ਇਹ ਜਾਣ ਜਾਂਦਾ ਹੈ ਕਿ ਸਿੱਧੇ-ਸਾਧੇ ਲੋਕ ਧਰਮ ਦਾ
ਸਤਿਕਾਰ ਕਰਦੇ ਹੋਏ ਧਰਮ ਤੋਂ ਸਭ ਕੁਝ ਵਾਰਨ ਲਈ
ਤਿਆਰ ਹੋ ਜਾਦੇ ਹਨ, ਸੋ ਕਿਓਂ ਨਾ ਉਹਨਾਂ ਦੀ ਇਸ ਸ਼ਰਧਾਲੂ ਭਾਵਨਾ ਦਾ ਫਾਇਦਾ
ਉਠਾਇਆ ਜਾਵੇ। ਮੀਰੀ-ਪੀਰੀ ਜਾਂ ਧਰਮ-ਰਾਜਨੀਤੀ ਦੇ ਸੁਮੇਲ ਦੇ ਕੇਵਲ ਆਪਦੇ ਸਵਾਰਥੀ ਹਿਤਾਂ ਲਈ ਅਰਥ
ਕਰਦਿਆਂ ਰਾਜਨੀਤਕ ਲੋਕ ਇਹਨਾ ਸ਼ਬਦ-ਜੁੱਟਾਂ ਦੀ ਗਲਤ ਵਰਤੋਂ ਰਾਹੀਂ ਅਸਲ ਵਿੱਚ ਧਰਮ ਤੇ ਰਾਜਨੀਤੀ
ਨੂੰ ਠੋਸਣ ਦਾ ਯਤਨ ਕਰ ਰਹੇ ਹੁੰਦੇ ਹਨ।
Friday, October 30, 2015
ਕੜੀ !!
ਕੜੀ !!
ਜਦੋਂ ਸੀ ਮਸੰਦ ਖੂਨ ਪਰਜਾ ਦਾ ਪੀਣ ਲੱਗੇ,
ਗੁਰੂ ਨੇ ਨਕਾਰੇ ਕਾਹਤੋਂ ? ਮਨਾਂ ਨੂੰ ਘਰੋੜੀਏ ।
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਹੀ ਖਾਈ ਜਾਵੇ,
ਮਨਮਤ ਬਣੀਆਂ ਜੰਜੀਰਾਂ ਲਾਹ ਕੇ ਰੋੜ੍ਹੀਏ ।
ਧਰਮ ਦੀ ਆੜ ਜਦੋਂ ਕਿਰਤੀ ਦੀ ਲੁੱਟ ਕਰੇ,
ਘੱਟੋ-ਘੱਟ ਓਸ ਵੇਲੇ ਬਹਿਕੇ ਸਿਰ ਜੋੜੀਏ ।
ਸੱਚ ਤੇ ਧਰਮ ਵਾਲਾ ਲੈਣਾ ਪਵੇ ਫੈਸਲਾ ਜੇ,
ਰਾਜਨੀਤਕਾਂ ਨੂੰ ਕਦੇ ਵਿੱਚ ਨਾ ਘਸੋੜੀਏ ।
ਨੀਤੀ ਦੇ ਛਲਾਵੇ ਸਦਾ ਮੱਤ ਵਰਗਲਾਂਵਦੇ ਨੇ,
ਗੁਰੂ ਉਪਦੇਸ਼ਾਂ ਨਾਲ ਮਨ ਸਦਾ ਹੋੜੀਏ ।
ਗੁਰੂ ਜੀ ਮਸੰਦਾਂ ਦੀ ਪ੍ਰਥਾ ਜਿੱਦਾਂ ਬੰਦ ਕੀਤੀ,
ਸਭਾ ਰਾਜ-ਪੰਡਤਾਂ ਦੀ ਓਦਾਂ ਆਪਾਂ ਛੋੜੀਏ ।
ਰਾਜਨੀਤਕਾਂ ਦੀ ਘੜੀ ਕਠਪੁਤਲੀ ਹੀ ਰਹਿਣੀ,
ਪੰਥਕ ਰਵਾਇਤਾਂ ਕਹਿਕੇ ਕਿੰਨਾਂ ਵੀ ਮਰੋੜੀਏ ।
ਜਿਹੜੀ ਕੜੀ ਨਾਲ ਨੀਤੀ ਧਰਮ ਤੇ ਭਾਰੂ ਹੋਵੇ,
ਆਓ ਬੈਠ ਖਾਲਸਾ ਜੀ ਕੜੀ ਓਹੋ ਤੋੜੀਏ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
Thursday, October 15, 2015
ਬੇ-ਅਦਬੀ ਦੀ ਪੀੜ !!
ਬੇ-ਅਦਬੀ ਦੀ ਪੀੜ !!
ਗੁਰੂ ਗ੍ਰੰਥ ਜੀ ਨੂੰ ਜਿਹੜਾ,
ਮੰਨੇ ਨਾ ਸਰਬ-ਉੱਚ ।
ਬਾਹਰੀ ਸਤਿਕਾਰ ਉਹਦਾ,
ਝੱਟ ਹੈ ਜਾਂ ਬਿੰਦ ਹੈ ।।
ਕੌਮੀ ਲੋੜ ਵੇਲੇ ਜਿਹੜਾ,
ਕੌਮ ਨਾਲ ਖੜਦਾ ਨਾ ।
ਬਾਹਰੋਂ ਜਿੰਦਾ ਦਿਖੇ ਪਰ,
ਬੰਦਾ ਨਿਰਜਿੰਦ ਹੈ ।।
ਹੱਕ-ਇਨਸਾਫ ਦੀ ਥਾਂ,
ਡਾਂਗ ਫੇਰ ਪਰਜਾ ਤੇ ।
ਕੁਰਸੀ ਟਿਕਾਵੇ ਜਿਹੜਾ,
ਕੱਲ-ਯੁੱਗੀ ਕਿੰਗ ਹੈ ।।
ਇਹੋ ਜਿਹੇ ਦੋਗਲੇ ਨੂੰ,
ਸਿੱਖ ਕਿੱਦਾਂ ਜਾਣੇ ਕੋਈ ।
ਮੂੰਹ ‘ਚ ‘ਆਕਾਲ’ ਜਿਹਦੇ,
ਢਿੱਡੋਂ ‘ਜੈ-ਹਿੰਦ’ ਹੈ ।।
ਪਿਤਾ ਵਾਲੇ ਕੇਸ ਪੁੱਟ,
ਰੂੜੀ ਤੇ ਖਿਲਾਰੇ ਕੋਈ ।
ਸੇਕ ਵੀ ਨਾ ਲੱਗੇ ਜਿਹਨੂੰ,
ਦੱਸੋ ਪੁੱਤ ਕਿੰਝ ਹੈ ।।
ਗੁਰੂ ਪਿਤਾ ਵਾਲੀ ਜੋ,
ਬੇ-ਅਦਬੀ ਨੇ ਪੀੜਿਆ ਨਾ ।
ਸਿੰਘਾਂ ਵਾਲਾ ਭੇਖ ਦੇਖ,
ਸਮਝੋ ਨਾ ਸਿੰਘ ਹੈ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
Subscribe to:
Posts (Atom)











