Monday, April 13, 2015
Wednesday, March 18, 2015
ਅਜੋਕੀ-ਸੰਗਤ !!
ਅਜੋਕੀ ਸੰਗਤ !!
ਜੇਕਰ ਗੁਰੂ ਦੇ ਨਾਮ ਤੇ ਹੋਏ ਮੇਲਾ,
ਸੰਗਤ ਲੱਖਾਂ ਹਜਾਰਾਂ ਵਿੱਚ ਜੁੜ ਜਾਂਦੀ ।
ਕਰਮ-ਕਾਂਢ ਜੇ ਧਰਮ ਦੇ ਨਾਮ ਹੋਵੇ,
ਅੱਖਾਂ ਮੀਚ ਦਿਖਾਵੇ ਵਿੱਚ ਰੁੜ੍ਹ ਜਾਂਦੀ ।
ਜਿੱਥੇ ਜੀਭ ਦੇ ਰਸ ਦਾ ਹੋਏ ਲੰਗਰ,
ਪੰਗਤ ਉਸੇ ਅਸਥਾਨ ਵੱਲ ਮੁੜ ਜਾਂਦੀ ।
ਐਪਰ ਗੁਰੂ-ਗਿਆਨ ਜਦ ਵਰਤਦਾ ਹੈ,
ਹਵਾ ਵਾਂਗ ਚੁਫੇਰੇ ਨੂੰ ਉੜ ਜਾਂਦੀ ।।
ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
Wednesday, February 25, 2015
ਇੱਕ ਬਾਤ ਪਾਉਣ ਨੂੰ ਦਿਲ ਕਰਦਾ !!
ਇੱਕ ਬਾਤ ਪਾਉਣ ਨੂੰ ਦਿਲ ਕਰਦਾ !!
ਇੱਕ ਬਾਤ ਪਾਉਣ ਨੂੰ ਦਿਲ ਕਰਦਾ,
ਬੁੱਝੋ ਉਹ ਖਿੱਤਾ ਕਿਹੜਾ ਏ ?
ਕਿਰਦਾਰੋਂ ਖਾਲੀ ਹੋਕੇ ਵੀ,
ਫੁਕਰੀ ਨਾਲ ਭਰਿਆ ਜਿਹੜਾ ਏ ।।
ਜਿੱਥੇ ਰਿਸ਼ਵਤ, ਝੂਠ ਤੇ ਠੱਗੀ ਵੀ,
ਇੱਕ ਮਾਣ ਹੀ ਸਮਝੇ ਜਾਂਦੇ ਨੇ ।
ਨਿਯਮਾਂ ਨੂੰ ਤੋੜਨ ਦੇ ਕਿੱਸੇ,
ਹੱਸ-ਹੱਸ ਕੇ ਲੋਕ ਸੁਣਾਂਦੇ ਨੇ ।।
ਜਿੱਥੇ ਲੋਕ-ਦਿਖਾਵੇ ਕਾਰਣ ਹੀ,
ਜਿੰਦਗੀ ਤੋਂ ਰੁੱਸਿਆ ਖੇੜਾ ਏ ।
ਇੱਕ
ਬਾਤ,,,,,,,,,,,,,,,,,,,,,?
ਜਿੱਥੇ ਵਿਹਲੜ
ਕਰਦੇ ਮੌਜਾਂ ਨੇ,
ਪਰ ਕਿਰਤੀ
ਨੂੰ ਅਪਮਾਨ ਮਿਲੇ ।
ਜਿੱਥੇ ਸੱਚ
ਨੂੰ ਲਗਦੀ ਫਾਂਸੀ ਹੈ,
ਪਰ ਝੂਠੇ ਨੂੰ
ਸਨਮਾਨ ਮਿਲੇ ।।
ਜਿੱਥੇ ਹੱਕ
ਮੰਗ ਰਹੀ ਪਰਜਾ ਦਾ,
ਡਾਂਗਾਂ ਨਾਲ
ਕਰਨ ਨਿਬੇੜਾ ਏ ।
ਇੱਕ
ਬਾਤ,,,,,,,,,,,,,,,,,,,,,,?
ਜਿੱਥੇ ਧਰਮ
ਦੇ ਨਾਂ ਤੇ ਨੇਤਾ ਹੀ,
ਨਿੱਤ ਦੰਗੇ
ਆਪ ਕਰਾਉਂਦੇ ਨੇ ।
ਲੜਨੇ ਲਈ
ਨਫਰਤ ਦੇ ਮੁੱਦੇ,
ਲੋਕਾਂ ਤੱਕ
ਖੁਦ ਪਹੁੰਚਾਉਂਦੇ ਨੇ ।।
ਜਿੱਥੇ
ਜਾਤ-ਪਾਤ ਤੇ ਊਚ-ਨੀਚ,
ਪਿਆ ਵੰਡਿਆ
ਚਾਰ ਚੁਫੇਰਾ ਏ ।
ਇੱਕ
ਬਾਤ,,,,,,,,,,,,,,,,,,,,,,?
ਜਿੱਥੇ ਰਾਜ,
ਮਜ਼ਹਬ ਦੇ ਆਗੂ ਨੇ,
ਐਸਾ ਗੱਠ-ਜੋੜ
ਬਣਾਇਆ ਏ ।
ਰਲ਼ ਲੋਕੀਂ
ਕਿੱਦਾਂ ਲੁੱਟਣੇ ਨੇ,
ਇੱਕ ਦੂਜੇ
ਨੂੰ ਸਮਝਾਇਆ ਏ ।।
ਇੱਕ ਲਾਰੇ
ਵੰਡਦਾ ਲੋਕਾਂ ਨੂੰ ,
ਇੱਕ ਵੰਡਦਾ
ਝਗੜਾ-ਝੇੜਾ ਏ ।
ਇੱਕ
ਬਾਤ,,,,,,,,,,,,,,,,,,,,,,,,?
ਜਿੱਥੇ ਸੱਚੇ
ਅਤੇ ਇਮਾਨਦਾਰ,
ਹਰ ਵੇਲੇ
ਘਾਟਾ ਖਾਂਦੇ ਨੇ ।
ਝੂਠੇ ਤੇ
ਬੇਈਮਾਨ ਜਿੱਥੇ,
ਹਰ ਗੱਲ ਦਾ
ਲਾਭ ਉਠਾਂਦੇ ਨੇ ।।
ਜਿੱਥੇ ਸਭ ਲਈ
ਇੱਕ ਅਧਿਕਾਰ ਨਹੀਂ,
ਕਾਨੂੰਨ ‘ਚ
ਬੜਾ ਬਖੇੜਾ ਏ ।
ਇੱਕ
ਬਾਤ,,,,,,,,,,,,,,,,,,,,,,,,,,?
ਜਿੱਥੇ ਘੱਟ
ਗਿਣਤੀ ਦੇ ਲੋਕ ਸਦਾ,
ਹਰ
ਜੁਲਮ-ਸਿਤਮ ਨੂੰ ਸਹਿੰਦੇ ਨੇ ।
ਜਿੱਥੇ ਗਰਜਾਂ
ਮਾਰੇ ਵੋਟਰ ਤਾਂ,
ਇੱਕ ਪਰਚੀ
ਬਣਕੇ ਰਹਿੰਦੇ ਨੇ ।।
ਜਿੱਥੇ
ਗੁੰਡਾ-ਗਰਦੀ ਦਾ ਘੜਿਆ,
ਹਾਕਮ ਹੀ ਆਪ
ਲੁਟੇਰਾ ਏ ।
ਇੱਕ
ਬਾਤ,,,,,,,,,,,,,,,,,,,,?
ਜਿੱਥੇ ਲੋਕੀਂ
ਭੁੱਖੇ ਮਰ ਜਾਂਦੇ,
ਰੱਜਿਆਂ ਨੂੰ
ਭੋਜ ਕਰਾਂਦੇ ਨੇ ।
ਬੰਦਿਆਂ ਨੂੰ
ਜਿੰਦਾ ਸਾੜ ਦਿੰਦੇ,
ਪਰ ਪੱਥਰ
ਪੂਜੇ ਜਾਂਦੇ ਨੇ ।।
ਜਿੱਥੇ
ਲੋਕ-ਰਾਜ ਦੇ ਪੜਦੇ ਦੇ,
ਥੱਲੇ ਦੋ
ਮੂਹਾਂ ਚਿਹਰਾ ਏ ।
ਇੱਕ
ਬਾਤ,,,,,,,,,,,,,,,,,,?
ਜਿੱਥੇ
ਲੋੜਬੰਧਾਂ ਨੂੰ ਮਿਲਦਾ ਨਹੀਂ,
ਪਰ ਜੋਤਾਂ
ਵਿੱਚ ਘਿਓ ਪਾਉਂਦੇ ਨੇ
ਜਿੱਥੇ ਕਿਰਤ
ਧਰਮ ਦੀ ਨਾਲੋਂ ਤਾਂ,
ਉੱਪਰ ਨੂੰ
ਮੂੰਹ ਚਕਵਾਂਉਦੇ ਨੇ ।।
ਜਿੱਥੇ
ਮਾਨਵਤਾ ਦੀ ਸੇਵਾ ਤੋਂ ,
ਪੂਜਾ ਦਾ
ਢੌਂਗ ਉਚੇਰਾ ਏ ।
ਇੱਕ
ਬਾਤ,,,,,,,,,,,,,,,,,,,?
ਜਿੱਥੇ
ਧਰਮ-ਘਰਾਂ ਦੇ ਪੱਥਰ ਵੀ,
ਦੁੱਧਾਂ ਨਾਲ
ਧੋਤੇ ਜਾਂਦੇ ਨੇ ।
ਭੁੱਖਿਆਂ
ਵਿੱਚ ਵੰਡਣ ਨਾਲੋਂ ਤਾਂ ,
ਰਾਸ਼ਣ ਦਾ ਹਵਨ
ਕਰਾਂਦੇ ਨੇ ।।
ਜਿੱਥੇ
ਅਣਖ-ਹਿੰਮਤ ਦੇ ਨਾਲੋਂ ਵੱਧ,
ਨਿੰਬੂ
ਮਿਰਚਾਂ ਦਾ ਪਹਿਰਾ ਏ ।
ਇੱਕ
ਬਾਤ,,,,,,,,,,,,,,,,,,,,,,,?
ਜਿੱਥੇ
ਨਦੀਆਂ, ਨਾਲੇ, ਦਰੱਖਤਾਂ ਤੇ,
ਪਸ਼ੂਆਂ ਨੂੰ
ਮੱਥੇ ਟਿਕਦੇ ਨੇ ।
ਪਰ ਮੁਢਲੀਆਂ
ਲੋੜਾਂ ਤੋਂ ਸੱਖਣੇ,
ਇਨਸਾਨ
ਲਿਤਾੜੇ ਵਿਕਦੇ ਨੇ ।।
ਜਿੱਥੇ
ਕਰਮ-ਕਾਂਢ ਜੇਹੀਆਂ ਰੀਤਾਂ ਨੇ,
ਪਾਇਆ ਸਭ
ਪਾਸੇ ਘੇਰਾ ਏ ।
ਇੱਕ
ਬਾਤ,,,,,,,,,,,,,,,,,,,,,,?
ਜਿੱਥੇ ਧਰਮ
ਦੇ ਨਾਂ ਤੇ ਗੰਜੇ ਨੂੰ ,
ਵੀ ਕੰਘੇ
ਵੇਚੇ ਜਾਂਦੇ ਨੇ ।
ਜਿੱਥੇ
ਅੰਧ-ਵਿਸ਼ਵਾਸ ਦੇ ਵਾਧੇ ਲਈ,
ਹਰ ਫੰਦੇ
ਵੇਚੇ ਜਾਂਦੇ ਨੇ ।।
ਜਿੱਥੇ ਲੋਕ
ਲੁਟਾਈ ਖਾ ਕਹਿੰਦੇ,
ਸਭ ਕਿਸਮਤ
ਵਾਲਾ ਗੇੜਾ ਏ ।
ਇੱਕ
ਬਾਤ,,,,,,,,,,,,,,,,,,,,,,,?
ਕੁਝ ਲੋਕਾਂ
ਨੇ ਇਸ ਖਿੱਤੇ ਦੇ,
ਗੁਣਗਾਨ
ਵਥੇਰੇ ਗਾਏ ਨੇ ।
ਪਰ ਆਖਿਰ
ਵੇਲੇ ਉਹ ਲੋਕੀਂ,
ਇਸ ਗਲਤੀ ਤੇ
ਪਛਤਾਏ ਨੇ ।।
ਇਖਲਾਕ ਬਿਨਾਂ
ਸਭ ਧੋਖਾ ਏ,
ਨਾ ਤੇਰਾ ਕੁਝ
ਨਾ ਮੇਰਾ ਏ ।
ਇੱਕ ਬਾਤ
,,,,,,,,,,,,,,,,,,,?
ਡਾ ਗੁਰਮੀਤ ਸਿੰਘ ‘ਬਰਸਾਲ’
ਕੈਲੇਫੋਰਨੀਆਂ
Wednesday, February 11, 2015
ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ!!
ਕੈਲੰਡਰ ਵਿਵਾਦ !!ਇਸਦੀ ਵਿਰੋਧਤਾ
ਦੇ ਕੁਝ ਕਾਰਣ
ਸਮੇ ਨੂੰ ਮਿਣਨ ਲਈ
ਸਮੇ ਸਮੇ ਕੈਲੰਡਰ ਬਣਦੇ ਆਏ ਹਨ ਅਤੇ ਸਮੇ ਅਨੁਸਾਰ ਇਹਨਾ ਵਿੱਚ ਸੋਧਾਂ ਵੀ ਹੁੰਦੀਆਂ
ਰਹੀਆਂ ਹਨ। ਕਿਸੇ ਵੇਲੇ ਦੱਸ ਮਹੀਨਿਆਂ ਦੇ ਕੈਲੰਡਰ ਵੀ ਬਣੇ ਸਨ ਅਤੇ ਬਾਅਦ ਵਿੱਚ ਬਾਰਾਂ ਮਹੀਨਿਆਂ
ਦੇ ਬਨਣ ਲੱਗੇ। ਕਿਸੇ ਵੇਲੇ ਚੰਦ ਦੀ ਗਤੀ ਅਨੁਸਾਰ ਕੈਲੰਡਰ ਬਣਦੇ ਸਨ ਪਰ ਚੰਦ ਦਾ ਧਰਤੀ ਦੁਆਲੇ
ਗੇੜਾ ੩੫੪ ਦਿਨਾ ਵਿੱਚ ਪੂਰਾ ਹੋਣ ਕਾਰਣ ਇਹ
ਰੁੱਤੀ ਸਾਲ ਤੋਂ ਪਛੜ ਜਾਂਦਾ ਸੀ ।ਇਸ ਤਰਾਂ ਸਾਲ ੧੧ ਦਿਨ ਪਿੱਛੇ ਰਹਿ ਜਾਂਦਾ ਸੀ ।ਜਿਸ ਨੂੰ ਤਿੰਨ
ਸਾਲਾਂ ਬਾਅਦ ਖਿੱਚਕੇ ਰੁਤੀ ਸਾਲ ਬਰਾਬਰ ਕੀਤਾ ਜਾਂਦਾ ਸੀ ,ਇਸ ਤਰਾਂ ਤਿੰਨਾਂ ਸਾਲਾਂ ਬਾਅਦ ਇਕ
ਮਹੀਨਾ ਵਧ ਜਾਂਦਾ ਸੀ ਜਿਸਨੂੰ ਪੰਡਤਾਂ ਵੱਲੋਂ ਮਲ ਮਾਸ ਜਾਂ ਲੌਂਦ ਦਾ ਮਹੀਨਾ ਕਿਹਾ ਜਾਂਦਾ ਸੀ
ਅਤੇ ਇਸ ਮਹੀਨੇ ਵਿੱਚ ਕੋਈ ਚੰਗਾਂ ਕੰਮ ਕਰਨਾ ਵਰਜਿਤ ਕੀਤਾ ਗਿਆ ਸੀ।
Saturday, January 17, 2015
ਜੋ ਬ੍ਰਹਮੰਡੇ ਸੋਈ ਪਿੰਡੇ
ਜੋ ਬ੍ਰਹਮੰਡੇ ਸੋਈ ਪਿੰਡੇ
ਖਰਬਾਂ ਹੀ ਤਾਰਿਆਂ ‘ਚੋਂ, ਤਾਰਾ ਸਾਡੀ ਧਰਤੀ ਹੈ,
ਜਿਹਦੇ ਉੱਤੇ ਬੰਦਾ ਨਿੱਜੀ ਹੋਂਦ ਪਿੱਛੇ ਅੜੀ ਜਾਂਦਾ ।
ਹਵਾ ਪਾਣੀ ਤੱਤਾਂ ਦੇ ਸੰਜੋਗ ਨਾਲ ਬਣਦਾ ਜੋ,
ਉਸੇ ਹਵਾ-ਪਾਣੀ ਨੂੰ ਪੁਲੀਤ ਰੱਜ ਕਰੀ ਜਾਂਦਾ ।
ਜੜ ਵੱਲੋਂ ਚੇਤਨ ਨੂੰ ਜੀਵਨ ਦੀ ਧਾਰਾ ਵਗੇ,
ਇੱਕ ਪਾਸੇ ਵਧੀ ਜਾਵੇ ਦੂਜੇ ਪਾਸੇ ਝੜੀ ਜਾਂਦਾ ।
ਜੀਵ ਦਾ ਆਹਾਰ ਸਦਾ ਜੀਵਨ ਹੀ ਹੋਂਵਦਾ ਹੈ,
ਜੀਵਨ ਸਮੇਟ ਜੀਵ ਪੌੜੀ ਅੱਗੇ ਚੜੀ ਜਾਂਦਾ ।
ਸਾਰੀਆਂ ਜੂਨਾ ਦਾ ਸਾਂਝਾ ਜੀਵਨ ਹੀ ਜੀਵ ਇੱਕੋ,
ਕਦੇ ਬਾਹਰ ਫੈਲੀ ਜਾਂਦਾ ਕਦੇ ਵਿੱਚੇ ਬੜੀ ਜਾਂਦਾ ।
ਹੋਰਾਂ ਵੱਲੋਂ ਕੀਤੀ ਵੀ ਤਰੱਕੀ ਇਹਦੀ ਆਪਣੀ ਹੈ,
ਹੋਕੇ ਅਣਜਾਣ ਇਹ ਤਾਂ ਦੇਖ ਦੇਖ ਸੜੀ ਜਾਂਦਾ ।
ਕੁਦਰਤ ਜੀਵ ਨੂੰ ਅਸੂਲ ਜਿਹੜੇ ਬਖਸ਼ੇ ਨੇ,
ਉਸੇ ਦੇ ਵਿਰੋਧ ‘ਚ ਅਸੂਲ ਇਹ ਤਾਂ ਘੜੀ ਜਾਂਦਾ ।
ਗੁਰੂ-ਉਪਦੇਸ਼ਾਂ ਨੂੰ ਨਾ ਜਿੰਦਗੀ ‘ਚ ਧਾਰਦਾ ਹੈ,
ਕਰਮ-ਕਾਂਢਾਂ ਦੇ ਵਾਂਗ ਬੱਸ ਬੈਠਾ ਪੜ੍ਹੀ ਜਾਂਦਾ ।
ਭਰਮਾਂ ਦਾ ਬੰਨਿਆਂ ਇਹ ਕੱਚੇ ਧਾਗੇ ਨਾਲ ਬੱਝਾ,
ਮੁੜ-ਘਿੜ ਦੱਸੇ ਗਏ ਇਹ ਥਾਂ ਤੇ ਆਪੇ ਖੜੀ ਜਾਂਦਾ ।।
ਭਰਮਾਂ ਦਾ ਬੰਨਿਆਂ ਇਹ ਕੱਚੇ ਧਾਗੇ ਨਾਲ ਬੱਝਾ,
ਮੁੜ-ਘਿੜ ਦੱਸੇ ਗਏ ਇਹ ਥਾਂ ਤੇ ਆਪੇ ਖੜੀ ਜਾਂਦਾ ।।
ਪਿੰਡ ਬ੍ਰਹਿਮੰਡ ਨੂੰ ਇਹ ਇੱਕ ਸਾਰ ਕਿੰਝ ਜਾਣੇ,
ਅਜੇ ਸਿੱਖ ਖਾਣ ਦੇ ਸਵਾਲ ਉੱਤੇ ਲੜੀ ਜਾਂਦਾ ।।
ਡਾ ਗੁਰਮੀਤ ਸਿੰਘ “ਬਰਸਾਲ” (ਕੈਲੇਫੋਰਨੀਆਂ)
Monday, January 5, 2015
Saturday, January 3, 2015
ਬਾਬੇ ਕੇ ਬਨਾਮ ਪਾਧੇ ਕੇ
ਬਾਬੇ-ਕੇ ਬਨਾਮ ਪਾਧੇ-ਕੇ
ਹੱਕ ਸੱਚ ਦੇ ਮਾਪ ਵਾਲਾ, ਚੰਗੇ ਇਖਲਾਕ ਵਾਲਾ ।
ਬਿਪਰਾਂ ਨੂੰ ਭਾ ਨਹੀਂ ਸਕਦਾ, ਨਾਨਕ ਦੇ ਜਾਪ ਵਾਲਾ ।।
ਪਾਧੇ ਤੇ ਪਾਧੇ ਕਿਆਂ ਨੂੰ, ਬਾਬੇ ਤੇ ਬਾਬੇ ਕਿਆਂ ਵਿੱਚ,
ਲਗਦਾ ਸੀ ਕੋਈ ਵੱਖਰਾ, ਜਜ਼ਬਾ ਖੜਾਕ ਵਾਲਾ ।।
ਲੁੱਟਦੇ ਜੋ ਕਿਰਤੀਆਂ ਨੂੰ, ਮਜ਼ਹਬ ਦੀ ਆੜ ਲੈਕੇ ,
ਘੜ-ਘੜ ਕੇ ਸ਼ਰਧਾ-ਉੱਲੂ, ਧੰਦਾ ਜੋ ਪਾਪ ਵਾਲਾ ।।
ਨਸਲਾਂ ਦੀ ਘਾਤ ਖਾਤਿਰ, ਕੀਤੇ ਜੋ ਘੱਲੂ-ਕਾਰੇ,
ਕਿੱਦਾਂ ਸਮਾਂ ਉਹ ਭੁੱਲੇ, ਭੋਗੇ ਸੰਤਾਪ ਵਾਲਾ ।।
ਅਣਖਾਂ ਦੇ ਨਾਲ ਜੀਣਾ, ਹੱਕ-ਸੱਚ ਲਈ ਲੜਕੇ ਮਰਨਾ,
ਨਾਨਕ ਨੇ ਦੱਸਿਆ ਰਸਤਾ, ਕਿਰਦਾਰ ਪਾਕ ਵਾਲਾ ।।
ਲੋਕਾਂ ਨੂੰ ਵੰਡਕੇ ਵਰਗੀਂ, ਚੱਲਦੀ ਹੈ ਜਿਸਦੀ ਰੋਟੀ,
ਰਸਤਾ ਉਹ ਕਿੰਝ ਕਬੂਲੇ, ਸਭ ਦੇ ਮਿਲਾਪ ਵਾਲਾ ।।
ਲਗਦਾ ਹੈ ਪਾਧੇ ਕਿਆਂ ਨੂੰ, ਝੰਡਾ ਬਗਾਵਤੀ ਜਿਹਾ,
ਭਾਵੇਂ ਕੈਲੰਡਰ ਹੋਵੇ, ਨਾਨਕ ਦੀ ਛਾਪ ਵਾਲਾ ।।
ਬਾਬੇ ਦੇ ਦੱਸੇ ਰਸਤੇ, ਬਾਬੇ-ਕੇ ਤੁਰ ਰਹੇ ਨੇ,
ਛਿੱਤਰਾਂ ‘ਨਾ ਕੁੱਟਕੇ ਫਤਵਾ, ਬਿਪਰਾਂ ਦੇ ਬਾਪ ਵਾਲਾ ।।
Subscribe to:
Posts (Atom)





