Monday, January 5, 2015
Saturday, January 3, 2015
ਬਾਬੇ ਕੇ ਬਨਾਮ ਪਾਧੇ ਕੇ
ਬਾਬੇ-ਕੇ ਬਨਾਮ ਪਾਧੇ-ਕੇ
ਹੱਕ ਸੱਚ ਦੇ ਮਾਪ ਵਾਲਾ, ਚੰਗੇ ਇਖਲਾਕ ਵਾਲਾ ।
ਬਿਪਰਾਂ ਨੂੰ ਭਾ ਨਹੀਂ ਸਕਦਾ, ਨਾਨਕ ਦੇ ਜਾਪ ਵਾਲਾ ।।
ਪਾਧੇ ਤੇ ਪਾਧੇ ਕਿਆਂ ਨੂੰ, ਬਾਬੇ ਤੇ ਬਾਬੇ ਕਿਆਂ ਵਿੱਚ,
ਲਗਦਾ ਸੀ ਕੋਈ ਵੱਖਰਾ, ਜਜ਼ਬਾ ਖੜਾਕ ਵਾਲਾ ।।
ਲੁੱਟਦੇ ਜੋ ਕਿਰਤੀਆਂ ਨੂੰ, ਮਜ਼ਹਬ ਦੀ ਆੜ ਲੈਕੇ ,
ਘੜ-ਘੜ ਕੇ ਸ਼ਰਧਾ-ਉੱਲੂ, ਧੰਦਾ ਜੋ ਪਾਪ ਵਾਲਾ ।।
ਨਸਲਾਂ ਦੀ ਘਾਤ ਖਾਤਿਰ, ਕੀਤੇ ਜੋ ਘੱਲੂ-ਕਾਰੇ,
ਕਿੱਦਾਂ ਸਮਾਂ ਉਹ ਭੁੱਲੇ, ਭੋਗੇ ਸੰਤਾਪ ਵਾਲਾ ।।
ਅਣਖਾਂ ਦੇ ਨਾਲ ਜੀਣਾ, ਹੱਕ-ਸੱਚ ਲਈ ਲੜਕੇ ਮਰਨਾ,
ਨਾਨਕ ਨੇ ਦੱਸਿਆ ਰਸਤਾ, ਕਿਰਦਾਰ ਪਾਕ ਵਾਲਾ ।।
ਲੋਕਾਂ ਨੂੰ ਵੰਡਕੇ ਵਰਗੀਂ, ਚੱਲਦੀ ਹੈ ਜਿਸਦੀ ਰੋਟੀ,
ਰਸਤਾ ਉਹ ਕਿੰਝ ਕਬੂਲੇ, ਸਭ ਦੇ ਮਿਲਾਪ ਵਾਲਾ ।।
ਲਗਦਾ ਹੈ ਪਾਧੇ ਕਿਆਂ ਨੂੰ, ਝੰਡਾ ਬਗਾਵਤੀ ਜਿਹਾ,
ਭਾਵੇਂ ਕੈਲੰਡਰ ਹੋਵੇ, ਨਾਨਕ ਦੀ ਛਾਪ ਵਾਲਾ ।।
ਬਾਬੇ ਦੇ ਦੱਸੇ ਰਸਤੇ, ਬਾਬੇ-ਕੇ ਤੁਰ ਰਹੇ ਨੇ,
ਛਿੱਤਰਾਂ ‘ਨਾ ਕੁੱਟਕੇ ਫਤਵਾ, ਬਿਪਰਾਂ ਦੇ ਬਾਪ ਵਾਲਾ ।।
Friday, December 26, 2014
Sunday, December 14, 2014
ਰੀ-ਸਾਈਕਲ
ਰੀ-ਸਾਈਕਲ
ਭਾਫਾਂ ਬਣ ਜੋ ਵਿੱਚ ਅਸਮਾਨੀ ਚੜ੍ਹਦਾ ਹੈ ।
ਉਹੀ ਪਾਣੀ ਬਾਰਿਸ਼ ਬਣਕੇ ਵਰ੍ਹਦਾ ਹੈ ।।
ਪਾਣੀ ਵਿੱਚ ਹੈ ਜੀਵਨ,ਜੀਵਨ ਵਿੱਚ ਪਾਣੀ,
ਇੱਕ ਦੇ ਬਾਝੋਂ ਦੂਜੇ ਦਾ ਨਹੀਂ ਸਰਦਾ ਹੈ ।।
ਪਾਣੀ ਦੇ ਤਿੰਨ ਰੂਪਾਂ ਦੀ ਕੀ ਗੱਲ ਕਰੀਏ,
ਜੀਵਨ ਦਾ ਹਰ ਰੂਪ ਇਹਦੇ ਬਿਨ ਮਰਦਾ ਹੈ ।।
ਪਵਣ ਗੁਰੂ ਦੇ ਨਾਲ ਪਿਤਾ ਇਹ ਪਾਣੀ ਹੈ,
ਹਰ ਬੰਦਾ ਇਹ ‘ਜਪੁਜੀ’ ਅੰਦਰ ਪੜ੍ਹਦਾ ਹੈ ।।
ਜੋ ਪਾਣੀ ਹੈ ਅਮ੍ਰਿਤ ਜੀਵਨ-ਧਾਰਾ ਲਈ,
ਉਸੇ ਵਿੱਚ ਹੀ ਡੁੱਬਕੇ ਜੀਵਨ ਹਰਦਾ ਹੈ ।।
ਕੁਦਰਤ ਖੁਦ ਰੀ-ਸਾਈਕਲ ਕਰਦੀ ਰਹਿੰਦੀ ਹੈ,
ਭਾਵੇਂ ਜੀਵਨ ਦੀ ਹਰ ਆਂਤੋਂ ਝਰਦਾ ਹੈ ।।
ਸਮਿਆਂ ਪਹਿਲਾਂ ਜੀਵਨ ਨੇ ਜੋ ਪੀਤਾ ਸੀ,
ਉਹੀਓ ਅੱਜ ਵੀ ਮੁੜ-ਮੁੜ ਚੱਕਰ ਭਰਦਾ ਹੈ ।।
ਧਰਤੀ ਤੇ ਕੁਝ ਬਾਹਰੋਂ ਆਉਂਦਾ-ਜਾਂਦਾ ਨਹੀਂ,
‘ਏਕਾ ਵਾਰ’ ਦਾ ਹੋਇਆ ਰੂਪ ਹੀ ਘੜਦਾ ਹੈ ।।
ਧਰਤੀ ਦੇ ਸੰਗ ਦੋ ਤਿਹਾਈ ਪਾਣੀ ਹੈ,
ਜੀਵਨ ਨੂੰ ਵੀ ਇਸ ਅਨੁਪਾਤੇ ਭਰਦਾ ਹੈ ।।
ਆਪੂੰ ਤਾਂ ਉਹ ਲੱਭਦਾ ਕਿਧਰੇ ਸੁੱਚਾ ਨਾ,
ਜਿਸ ਨਾਲ ਬੰਦਾ ਸਭ ਕੁਝ ਸੁੱਚਾ ਕਰਦਾ ਹੈ ।।
ਦੁਨੀਆਂ ਅੰਦਰ ਸੁੱਚਮ ਨਾਂ ਦੀ ਚੀਜ ਨਹੀਂ,
ਜਦ ਤਕ ਨਾ ਕੋਈ ਜਾਣੇ ਤਦ ਤਕ ਪਰਦਾ ਹੈ ।।
ਬੰਦਾ ਵੀ ਇਸ ਪਾਣੀ ਦਾ ਹੀ ਤੁਪਕਾ ਹੈ ,
ਦੇਖਣ ਨੂੰ ਹੀ ਲਗਦਾ ਜੰਮਦਾ-ਮਰਦਾ ਹੈ ।।
ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)
Sunday, December 7, 2014
Sunday, November 30, 2014
Tuesday, November 18, 2014
ਵਿਪਰੀ-ਚਾਲ !!
ਬਿਪਰ ਨਾਲ ਜਦ ਬਾਬੇ ਮੱਥਾ ਲਾਇਆ ਸੀ ।
ਓਦੋਂ ਦਾ ਹੀ ਫਿਰਦਾ ਉਹ ਘਬਰਾਇਆ ਸੀ ।।
ਝੂਠ ਓਸਦਾ ਬਾਬੇ ਜਾਹਰ ਕੀਤਾ ਸੀ,
ਤਾਹੀਓਂ ਸੱਚ ਦੇ ਖੂਨ ਦਾ ਉਹ ਤ੍ਰਿਹਾਇਆ ਸੀ ।।
ਕਰਮ-ਕਾਂਢ, ਵਹਿਮਾਂ ਤੇ ਅੰਧ-ਵਿਸ਼ਵਾਸਾਂ ਨੂੰ,
ਬਾਬੇ ਸੱਚ ਦੀ ਤੇਗ ਨਾਲ ਝਟਕਾਇਆ ਸੀ ।।
ਚਿੰਨਾਂ ਦੇ ਨਾਲ ਜਿਹੜੇ ਧਰਮ ਜਣਾਉਂਦੇ ਸੀ ,
ਸਾਰੇ ਜੱਗ ਦੇ ਸਾਹਵੇਂ ਉਹ ਝੁਠਲਾਇਆ ਸੀ ।।
ਕੁਦਰਤ ਦੇ ਨਿਯਮਾਂ ਨਾਲ ਜਿਹੜੇ ਖਹਿੰਦੇ ਨੇ,
ਹੁੰਦੇ ਝੂਠ ਮਕਾਰ ਬਾਬੇ ਫਰਮਾਇਆ ਸੀ ।।
ਸੱਚ ਦੇ ਸਾਹਵੇਂ ਬਿਪਰ ਕਦੇ ਟਿਕ ਸਕਿਆ ਨਾ,
ਗੈਰ ਕੁਦਰਤੀ ਕਰਿਸ਼ਮਿਆਂ ਦਾ ਭਰਮਾਇਆ ਸੀ ।।
ਨਾਨਕ-ਸੋਚ ਮੁਕਾਉਣ ਵਾਲੀਆਂ ਚਾਲਾਂ ਚੱਲ,
ਉਸਨੇ ਆਪਣਾ ਸਾਰਾ ਤਾਣ ਲਗਾਇਆ ਸੀ ।।
ਜਾਤ ਬੰਦੇ ਦੀ ਵੰਡਕੇ ਅੱਗੋਂ ਜਾਤਾ ਵਿੱਚ,
ਖੁਦ ਨੂੰ ਉੱਤਮ ਜਾਤ ਉਹਨੇ ਸਦਵਾਇਆ ਸੀ ।।
ਮੱਲੋ-ਮੱਲੀ ਰੱਬ ਦਾ ਖੈਰ-ਖੁਆਹ ਬਣਿਆ,
ਲੋਕਾਂ ਡਰਕੇ ਸਿਰਤੇ ਬਹੁਤ ਚੜ੍ਹਾਇਆ ਸੀ ।।
ਘੜ-ਘੜ ਕੇ ਮਿਥਿਹਾਸ ਆਪਣੀ ਹੋਂਦ ਲਈ,
ਲੁੱਟ-ਲੁੱਟ ਕਿਰਤੀ ਵਰਗ ਬੜਾ ਤੜਫਾਇਆ ਸੀ ।।
ਅਗਲੇ-ਪਿਛਲੇ ਜਨਮਾਂ ਵਾਲਾ ਡਰ ਦੇਕੇ,
"ਅੱਜ",ਓਸਨੇ ਕਿਰਤੀ ਦਾ ਹਥਿਆਇਆ ਸੀ ।।
ਲੱਖ ਕੋਸ਼ਿਸ਼ ਦੇ ਨਾਲ ਸਫਲ ਨਾ ਹੋਇਆ ਜਦ,
ਸਿੱਖ ਅੰਦਰ ਉਸ ਆਣ ਚਾਂਉਕੜਾ ਲਾਇਆ ਸੀ ।।
ਲੋਕੀਂ ਉਸਤੋਂ ਬਾਹਰੋਂ ਲੁਕਦੇ ਫਿਰਦੇ ਨੇ,
ਅੰਦਰ ਉਹ ਤਾਂ ਬਣ ਬੈਠਾ ਹਮ-ਸਾਇਆ ਸੀ ।।
ਜਦ ਜਦ ਸਿੱਖ ਨੇ ਬਾਹਰ ਨੂੰ ਮੂੰਹ ਕੀਤਾ ਸੀ,
ਅੰਦਰ ਬੈਠਾ ਬਿਪਰ ਸਦਾ ਮੁਸਕਾਇਆ ਸੀ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ)
Subscribe to:
Posts (Atom)








