Tuesday, May 27, 2014
Sunday, May 25, 2014
Saturday, May 17, 2014
ਜਦ ਮੇਰੇ ਕੋਲ ਮਾਂ ਹੁੰਦੀ ਸੀ ।.
ਜਦ ਮੇਰੇ ਕੋਲ ਮਾਂ ਹੁੰਦੀ ਸੀ ।
ਜੇਠੀਂ-ਹਾੜੀਂ ਛਾਂ ਹੁੰਦੀ ਸੀ ।।
ਹੁਣ ਤਾਂ ਛਾਵੇਂ ਧੁੱਪ ਲੱਗ ਦੀ ਏ ।
ਪਤਾ ਨਹੀਂ ਕਦ ਭੁੱਖ ਲੱਗ ਦੀ ਏ ।
ਦੁਨੀਆਂ ਬਣ ਗਈ ਰੁੱਖ ਲੱਗ ਦੀ ਏ ।
ਸਭ ਪਾਸੇ ਹੀ ਚੁੱਪ ਲੱਗ ਦੀ ਏ ।
ਰੌਣਕ ਸੱਭੇ ਥਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਜਦ ਮੈਂ ਛੋਟਾ ਜਿਹਾ ਹੁੰਦਾ ਸੀ ।
ਮਾਂ ਦੇ ਕੋਲ ਪਿਆ ਹੁੰਦਾ ਸੀ ।
ਚੁੰਨੀ ਨਾਲ ਢਕਿਆ ਹੁੰਦਾ ਸੀ ।
ਮੱਛਰਾਂ ਤੋਂ ਬਚਿਆ ਹੁੰਦਾ ਸੀ ।
ਸਿਰਹਾਣੇ ਉਹਦੀ ਬਾਂਹ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਵੱਡਾ ਹੋ ਜਦ ਪੜ੍ਹਨ ਸੀ ਜਾਂਦਾ ।
ਪਿੱਛੋਂ ਉਸਨੂੰ ਫਿਕਰ ਸਤਾਂਦਾ ।
ਤਕਦੀ ਰਹਿੰਦੀ ਕਦ ਘਰ ਆਂਦਾ ।
ਉਸਦੀ ਪੱਕੀ ਰੋਟੀ ਖਾਂਦਾ ।
ਜੋ ਮਮਤਾ ਦੇ ਨਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਇਕ ਦਿਨ ਉੱਡ ਜਦ ਬਾਹਰ ਆਇਆ ।
ਉਸ ਨਾ ਕੋਈ ਅਹਿਸਾਨ ਜਤਾਇਆ ।
ਖੰਭਾਂ ਥੱਲੇ ਜਖਮ ਛੁਪਾਇਆ ।
ਰੁੱਕ ਰੁੱਕ ਪਿੱਛੋਂ ਨੀਰ ਵਹਾਇਆ ।
ਝੁਰਦੀ ਬੈਠ ਗਰਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਇਕ ਦਿਨ ਮੇਰੇ ਕੋਲ਼ੇ ਆ ਗਈ ।
ਉਸਦੀ ਉਮਰ ਬਿਮਾਰੀ ਖਾ ਗਈ ।
ਜਿੰਦਗੀ ਕੋਲੋਂ ਜਾਂਨ ਛਡਾ ਗਈ ।
ਖੌਰੇ ਦਿਲ ਨੂੰ ਕੀ ਗਮ ਲਾ ਗਈ ।
ਜਿਸ ਤੋਂ ਸਦਾ ਉਤਾਂਹ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਮਾਂ ਨੂੰ ਜਦ ਸੰਸਕਾਰ ਰਿਹਾ ਸਾਂ ।
ਰੋਣੋਂ ਖੁਦ ਨੂੰ ਤਾੜ ਰਿਹਾ ਸਾਂ ।
ਅੰਦਰੋਂ ਭੁੱਬਾਂ ਮਾਰ ਰਿਹਾ ਸਾਂ ।
ਭਰੇ ਦਿਲੋਂ ਵਿਚਾਰ ਰਿਹਾ ਸਾਂ ।
ਜਿੰਦਗੀ ਕਦੇ ਰਵਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਹੁਣ ਤਾਂ ਬਸ ਲੁਕ ਰੋ ਲੈਂਦਾਂ ਹਾਂ ।
ਅੱਥਰੂ ਵਿੱਚ ਸਮੋ ਲੈਂਦਾਂ ਹਾਂ ।
ਯਾਦਾਂ ਉਸਦੀਆਂ ਛੋਹ ਲੈਂਦਾਂ ਹਾਂ ।
ਫੋਟੋ ਤੱਕ ਖੁਸ਼ ਹੋ ਲੈਂਦਾਂ ਹਾਂ ।
ਅੰਮੜੀ ਜਦੋਂ ਜਵਾਂ ਹੁੰਦੀ ਸੀ ।।
ਜਦ ਮੇਰੇ ਕੋਲ ਮਾਂ ਹੁੰਦੀ ਸੀ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
Wednesday, April 23, 2014
ਰੱਬ ਦੀ ਭਾਲ
ਰੱਬ ਦੀ ਭਾਲ਼ !!
ਗਿਆਨ ਬਿਨਾਂ ਉਸ ਮਹਾਂ ਗਿਆਨ ਲਈ, ਮਨ ਵਿੱਚ ਹਸਰਤ ਪਾਲੇਂ ।
ਰੱਬ ਨੂੰ ਲੱਭਣ ਖਾਤਿਰ ਬੰਦਿਆ, ਲੱਖਾਂ ਜਫਰ ਤੂੰ ਜਾਲੇਂ ।।
ਤੇਰੀ ਭਾਸ਼ਾ ਆਮ ਆਦਮੀ, ਜੇਕਰ ਸਮਝ ਨਾ ਸਕਿਆ,
ਤਾਣਾ ਬਾਣਾ ਬੁਣ ਸ਼ਬਦਾਂ ਦਾ, ਸੰਗਤ ਨੂੰ ਕਿਓਂ ਟਾਲੇਂ ।।
ਦੋ ਟੁਕ ਤੈਨੂ ਸੱਚ ਕਹਿਣ ਦਾ, ਮੌਕਾ ਜਿੱਥੇ ਮਿਲਦਾ,
ਗੋਲ ਮੋਲ ਜਿਹੀਆਂ ਗੱਲਾਂ ਕਰਕੇ, ਸੱਚ ਨਾਂ ਕਦੇ ਉਗਾਲੇਂ ।।
ਰੱਬ ਦੀ ਹੋਂਦ ਨੂੰ ਗੁਰ-ਨਾਨਕ ਨੇ, ਕੁਦਰਤ ਵਿੱਚ ਸਮਝਾਇਆ,
ਕੁਦਰਤ ਤੋਂ ਰੱਬ ਬਾਹਰ ਕੱਢ ਕਿਓਂ, ਵੱਖਰਾ ਰੂਪ ਦਿਖਾਲੇਂ ।।
ਅਸਮਾਨਾਂ ਤੋਂ ਧਰਤੀ ਲਥਿਆ, ਤੈਨੂੰ ਰਾਸ ਨਾ ਆਵੇ,
ਤਾਹੀਓਂ ਰੱਬ ਨੂੰ ਧਰਤੀ ਤੋਂ, ਅਸਮਾਨਾਂ ਵੱਲ ਉਛਾਲੇਂ ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਨਜਰ ਤੈਨੂੰ ਨਹੀਂ ਆਉਂਦਾ,
ਮਨ-ਕਲਪਿਤ ਰੱਬ ਦੇਖਣ ਖਾਤਿਰ, ਰੋਜ ਘਾਲਣਾਂ ਘਾਲੇਂ ।।
ਤੇਰੀ ਐਨਕ ਥਾਣੀ ਜੇਕਰ, ਕੋਈ ਹੋਰ ਨਾ ਦੇਖੇ,
ਆਖ ਨਾਸਤਿਕ ਫੇਰ ਤੂੰ ਉਸਦੀ, ਪਗੜੀ ਖੂਬ ਉਛਾਲੇਂ ।।
ਜੇ ਬੰਦਿਆਂ ਤੈਨੂੰ 'ਬੰਦੇ' ਅੰਦਰ, ਰੱਬ ਕਿਤੇ ਨਹੀਂ ਦਿਸਦਾ,
ਅਸਮਾਨਾਂ ਵੱਲ ਬੂਥਾ ਚੁੱਕੀਂ, ਕਿਹੜੇ ਰੱਬ ਨੂੰ ਭਾਲੇਂ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ) gsbarsal@gmail.com
ਗਿਆਨ ਬਿਨਾਂ ਉਸ ਮਹਾਂ ਗਿਆਨ ਲਈ, ਮਨ ਵਿੱਚ ਹਸਰਤ ਪਾਲੇਂ ।
ਰੱਬ ਨੂੰ ਲੱਭਣ ਖਾਤਿਰ ਬੰਦਿਆ, ਲੱਖਾਂ ਜਫਰ ਤੂੰ ਜਾਲੇਂ ।।
ਤੇਰੀ ਭਾਸ਼ਾ ਆਮ ਆਦਮੀ, ਜੇਕਰ ਸਮਝ ਨਾ ਸਕਿਆ,
ਤਾਣਾ ਬਾਣਾ ਬੁਣ ਸ਼ਬਦਾਂ ਦਾ, ਸੰਗਤ ਨੂੰ ਕਿਓਂ ਟਾਲੇਂ ।।
ਦੋ ਟੁਕ ਤੈਨੂ ਸੱਚ ਕਹਿਣ ਦਾ, ਮੌਕਾ ਜਿੱਥੇ ਮਿਲਦਾ,
ਗੋਲ ਮੋਲ ਜਿਹੀਆਂ ਗੱਲਾਂ ਕਰਕੇ, ਸੱਚ ਨਾਂ ਕਦੇ ਉਗਾਲੇਂ ।।
ਰੱਬ ਦੀ ਹੋਂਦ ਨੂੰ ਗੁਰ-ਨਾਨਕ ਨੇ, ਕੁਦਰਤ ਵਿੱਚ ਸਮਝਾਇਆ,
ਕੁਦਰਤ ਤੋਂ ਰੱਬ ਬਾਹਰ ਕੱਢ ਕਿਓਂ, ਵੱਖਰਾ ਰੂਪ ਦਿਖਾਲੇਂ ।।
ਅਸਮਾਨਾਂ ਤੋਂ ਧਰਤੀ ਲਥਿਆ, ਤੈਨੂੰ ਰਾਸ ਨਾ ਆਵੇ,
ਤਾਹੀਓਂ ਰੱਬ ਨੂੰ ਧਰਤੀ ਤੋਂ, ਅਸਮਾਨਾਂ ਵੱਲ ਉਛਾਲੇਂ ।।
ਜੜ੍ਹ ਤੋਂ ਚੇਤਨ ਵੱਲ ਨੂੰ ਜਾਂਦਾ, ਨਜਰ ਤੈਨੂੰ ਨਹੀਂ ਆਉਂਦਾ,
ਮਨ-ਕਲਪਿਤ ਰੱਬ ਦੇਖਣ ਖਾਤਿਰ, ਰੋਜ ਘਾਲਣਾਂ ਘਾਲੇਂ ।।
ਤੇਰੀ ਐਨਕ ਥਾਣੀ ਜੇਕਰ, ਕੋਈ ਹੋਰ ਨਾ ਦੇਖੇ,
ਆਖ ਨਾਸਤਿਕ ਫੇਰ ਤੂੰ ਉਸਦੀ, ਪਗੜੀ ਖੂਬ ਉਛਾਲੇਂ ।।
ਜੇ ਬੰਦਿਆਂ ਤੈਨੂੰ 'ਬੰਦੇ' ਅੰਦਰ, ਰੱਬ ਕਿਤੇ ਨਹੀਂ ਦਿਸਦਾ,
ਅਸਮਾਨਾਂ ਵੱਲ ਬੂਥਾ ਚੁੱਕੀਂ, ਕਿਹੜੇ ਰੱਬ ਨੂੰ ਭਾਲੇਂ ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੈਫੋਰਨੀਆਂ) gsbarsal@gmail.com
Wednesday, April 16, 2014
Wednesday, April 9, 2014
Sunday, March 23, 2014
ਭਗਤ ਸਿੰਘ ਦੀ ਮੰਜਿਲ ?
ਭਗਤ ਸਿੰਘ ਦੀ ਮੰਜ਼ਿਲ ?
ਭਗਤ ਸਿੰਘ ਦੀਆਂ ਜਦ ਵੀ ਗੱਲਾਂ ਕਰੀਆਂ ਨੇ ।
ਹਿੰਦੂ, ਸਿੱਖ ਜਾਂ ਨਾਸਤਿਕਤਾ ਤੇ ਮਰੀਆਂ ਨੇ ।।
ਹਰ ਕੋਈ ਆਪਣੀ ਐਨਕ ਥਾਈਂ ਵੇਂਹਦਾ ਏ,
ਦੂਜਾਂ ਵੀ ਇੰਝ ਵੇਖੇ ਰੀਝਾਂ ਖਰੀਆਂ ਨੇ ।।
ਸਾਂਝ ਗੁਣਾਂ ਦੀ ਵਿੱਚ ਕਿਤਾਬੀਂ ਰਹਿ ਗਈ ਏ,
ਜਾਤਾਂ ਮਜ਼ਹਬਾਂ ਦੇ ਨਾਲ ਨੀਹਾਂ ਭਰੀਆਂ ਨੇ ।।
ਰੰਗ ਨਸਲ ਤਾਂ ਬੜੇ ਦੂਰ ਦੀਆਂ ਬਾਤਾਂ ਨੇ,
ਵੰਡਣ ਲਈ ਸ਼ਹੀਦ ਜਰੀਬਾਂ ਧਰੀਆਂ ਨੇ ।।
ਮਾਨਵਤਾ ਹੈ ਦੂਰ ਤੇ ਫਿਰਕੇ ਨੇੜੇ ਨੇ,
ਤਵਾਰੀਖਾਂ ਵੀ ਸੱਚ ਕਹਿਣ ਤੋਂ ਡਰੀਆਂ ਨੇ ।।
ਇੱਕ ਗੁਲਾਮੀ ਛੁੱਟਦੀ ਦੂਜੀ ਆ ਜਾਦੀ,
ਆਜ਼ਾਦੀ ਦੇ ਨਾਂ ਤੇ ਇਹੋ ਜਰੀਆਂ ਨੇ ।।
ਇੰਕਲਾਬ ਦੀ ਸੋਚ ਨੂੰ ਬੁੱਤ ਬਣਾ ਦਿੱਤਾ,
ਭਗਤ ਸਿੰਘ ਦੀਆਂ 'ਜੀਣ ਉਮੀਦਾਂ' ਠਰੀਆਂ ਨੇ ।।
ਪਾਕੇ ਹਾਰ ਸ਼ਹੀਦਾਂ ਵਾਲੇ ਬੁੱਤਾਂ ਤੇ,
ਨੇਤਾਵਾਂ ਨੇ ਕੀਤੀਆਂ ਵੋਟਾਂ ਖਰੀਆਂ ਨੇ ।।
ਤਨ ਤੋਂ ਸੰਗਲ ਲਥ ਕੇ ਮਨ ਨੂੰ ਲਗ ਗਏ ਨੇ,
ਨਾਰ ਆਜਾਦੀ ਕੀਤੀਆਂ ਕੀ ਦਿਲਬਰੀਆਂ ਨੇ ।।
ਭਗਤ ਸਿੰਘ ਦਾ ਜੰਮਣਾ ਲੋਕ ਸਲਾਹੁੰਦੇ ਨੇ,
ਪਰ ਖੁਦ ਦੇ ਨਾਂ ਜੰਮੇ ਬਾਹਵਾਂ ਖੜੀਆਂ ਨੇ ।।
ਜਿਸ ਖਾਤਿਰ ਉਹ ਲੜਿਆ ਇਹ ਉਹ ਮੰਜਿਲ ਨਹੀਂ,
ਆਸਾਂ ਤਾਹੀਓਂ ਹਰ ਬੰਦੇ ਦੀਆਂ ਸੜੀਆਂ ਨੇ ।।
ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ
ਭਗਤ ਸਿੰਘ ਦੀਆਂ ਜਦ ਵੀ ਗੱਲਾਂ ਕਰੀਆਂ ਨੇ ।
ਹਿੰਦੂ, ਸਿੱਖ ਜਾਂ ਨਾਸਤਿਕਤਾ ਤੇ ਮਰੀਆਂ ਨੇ ।।
ਹਰ ਕੋਈ ਆਪਣੀ ਐਨਕ ਥਾਈਂ ਵੇਂਹਦਾ ਏ,
ਦੂਜਾਂ ਵੀ ਇੰਝ ਵੇਖੇ ਰੀਝਾਂ ਖਰੀਆਂ ਨੇ ।।
ਸਾਂਝ ਗੁਣਾਂ ਦੀ ਵਿੱਚ ਕਿਤਾਬੀਂ ਰਹਿ ਗਈ ਏ,
ਜਾਤਾਂ ਮਜ਼ਹਬਾਂ ਦੇ ਨਾਲ ਨੀਹਾਂ ਭਰੀਆਂ ਨੇ ।।
ਰੰਗ ਨਸਲ ਤਾਂ ਬੜੇ ਦੂਰ ਦੀਆਂ ਬਾਤਾਂ ਨੇ,
ਵੰਡਣ ਲਈ ਸ਼ਹੀਦ ਜਰੀਬਾਂ ਧਰੀਆਂ ਨੇ ।।
ਮਾਨਵਤਾ ਹੈ ਦੂਰ ਤੇ ਫਿਰਕੇ ਨੇੜੇ ਨੇ,
ਤਵਾਰੀਖਾਂ ਵੀ ਸੱਚ ਕਹਿਣ ਤੋਂ ਡਰੀਆਂ ਨੇ ।।
ਇੱਕ ਗੁਲਾਮੀ ਛੁੱਟਦੀ ਦੂਜੀ ਆ ਜਾਦੀ,
ਆਜ਼ਾਦੀ ਦੇ ਨਾਂ ਤੇ ਇਹੋ ਜਰੀਆਂ ਨੇ ।।
ਇੰਕਲਾਬ ਦੀ ਸੋਚ ਨੂੰ ਬੁੱਤ ਬਣਾ ਦਿੱਤਾ,
ਭਗਤ ਸਿੰਘ ਦੀਆਂ 'ਜੀਣ ਉਮੀਦਾਂ' ਠਰੀਆਂ ਨੇ ।।
ਪਾਕੇ ਹਾਰ ਸ਼ਹੀਦਾਂ ਵਾਲੇ ਬੁੱਤਾਂ ਤੇ,
ਨੇਤਾਵਾਂ ਨੇ ਕੀਤੀਆਂ ਵੋਟਾਂ ਖਰੀਆਂ ਨੇ ।।
ਤਨ ਤੋਂ ਸੰਗਲ ਲਥ ਕੇ ਮਨ ਨੂੰ ਲਗ ਗਏ ਨੇ,
ਨਾਰ ਆਜਾਦੀ ਕੀਤੀਆਂ ਕੀ ਦਿਲਬਰੀਆਂ ਨੇ ।।
ਭਗਤ ਸਿੰਘ ਦਾ ਜੰਮਣਾ ਲੋਕ ਸਲਾਹੁੰਦੇ ਨੇ,
ਪਰ ਖੁਦ ਦੇ ਨਾਂ ਜੰਮੇ ਬਾਹਵਾਂ ਖੜੀਆਂ ਨੇ ।।
ਜਿਸ ਖਾਤਿਰ ਉਹ ਲੜਿਆ ਇਹ ਉਹ ਮੰਜਿਲ ਨਹੀਂ,
ਆਸਾਂ ਤਾਹੀਓਂ ਹਰ ਬੰਦੇ ਦੀਆਂ ਸੜੀਆਂ ਨੇ ।।
ਡਾ ਗੁਰਮੀਤ ਸਿੰਘ "ਬਰਸਾਲ" ਕੈਲੇਫੋਰਨੀਆਂ
Subscribe to:
Posts (Atom)



