ਪ੍ਰੋ: ਗੁਰਬਖ਼ਸ਼ ਸਿੰਘ ਸਚਦੇਵ ਦੀ ਕਿਤਾਬ “ਇਹ ਚਿਰਾਗ ਤੇਰੇ ਬਲਣ ਹਮੇਸ਼ਾਂ” ਵਾਰੇ ਕੁਝ ਸ਼ਬਦ।।
ਆਪਣੇ ਆਪ ਨੂੰ ਨਾਸਤਿਕ ਦੱਸਕੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ, ਆਪਣੀ ਜਿੰਦਗੀ ਦੇ ਲੰਬੇ ਪੈਂਡੇ ਦੌਰਾਨ ਲਿਖੀਆਂ ਰਚਨਾਵਾਂ ਨੂੰ 92 ਸਾਲਾ ਵੱਡੀ ਉਮਰੇ ਛਪਵਾਕੇ ਇਨਸਾਨੀਅਤ ਦੇ ਉਜਲੇ ਭਵਿੱਖ ਦੀ ਝਾਕ ਵਿੱਚ ਸਮਰਪਿਤ ਕਰਨ ਵਾਲੇ ਸੂਝਵਾਨ,ਸ਼ੁਹਿਰਦ ਅਤੇ ਦਾਨਿਸ਼ਵਰ ਸਾਹਿਤਕਾਰ ਦਾ ਨਾਮ ਹੈ ਪ੍ਰੋ ਗੁਰਬਖ਼ਸ਼ ਸਿੰਘ ਸਚਦੇਵ ।ਦਿਲ ਦੀਆਂ ਗਹਿਰਾਈਆਂ ਚੋਂ ਲਿਖਣ ਵਾਲੇ ਇਸ ਲਿਖਾਰੀ ਨੇ ਕਦੇ ਵੀ ਭਾਵਨਾ ਵਸ ਵਿਵੇਕ ਬੁੱਧੀ ਦਾ ਪੱਲਾ ਨਹੀਂ ਛੱਡਿਆ ।ਪੰਜਾਬ ਦੇ ਕਾਲਜਾਂ ਵਿੱਚ ਪਰੋਫੈਸਰੀ ਕਰਨ ਤੋਂ ਬਾਅਦ ਕੈਲੇਫੋਰਨੀਆਂ ਦੇ ਸ਼ਹਿਰ ਸੈਨਹੋਜੇ ਵਿੱਚ ਰਹਿੰਦਿਆਂ ਸਾਹਿਤ ਸਭਾ ਨੂੰ ਸਦਾ ਉਸਾਰੂ ਸੇਧ ਦਿੰਦਿਆਂ ਅਨੇਕਾਂ ਰਚਨਾਵਾਂ ਦੇ ਨਾਲ ਨਾਲ ਕਈ ਅਜੀਮ ਸ਼ਖ਼ਸ਼ੀਅਤਾਂ ਦੀਆਂ ਕਿਤਾਂਬਾਂ ਦੀਆਂ ਭੂਮਕਾਵਾਂ ਲਿਖਣ ਦਾ ਮਾਣ ਵੀ ਪਰੋਫੈਸਰ ਸਾਹਿਬ ਨੂੰ ਜਾਂਦਾ ਹੈ ।